ਦੰਤੇਵਾੜਾ- ਚੋਲਨਾਰ ਕੈਂਪ ਨੇੜੇ ਨਕਸਲੀ ਹਮਲੇ 'ਚ ਸ਼ਹੀਦ ਹੋਏ ਸਹਾਇਕ ਹੌਲਦਾਰ ਲੱਲੂਰਾਮ ਪ੍ਰਧਾਨ ਦੇ ਮ੍ਰਿਤਕ ਦੇਹ ਦਾ ਸਨਮਾਨ ਅੰਤਿਮ ਸੰਸਕਾਰ ਗ੍ਰਹਿਨਗਰ ਬਾਰਸੂਰ 'ਚ ਕੀਤਾ ਗਿਆ। ਨਗਰ ਦੇ ਸ਼ਹੀਦ ਪੁੱਤਰ ਦੀ ਵਿਦਾਈ 'ਚ ਲੋਕਾਂ ਦੀ ਭੀੜ ਲੱਗ ਗਈ। ਬਾਰਸੂਰ ਦੇ ਸਰਗੀਗੁੜਾ ਪਾਰਾ ਸਥਿਤ ਘਰ ਤੋਂ ਸ਼ਵਯਾਤਰਾ ਨਿਕਾਲੀ ਗਈ। ਸ਼ਹੀਦ ਦੇ ਪਿਤਾ ਬ੍ਰਿਜਲਾਲ ਅਤੇ ਪ੍ਰਾਇਮਰੀ 'ਚ ਪੜ੍ਹਨ ਵਾਲੇ ਭਤੀਜੇ ਹੇਮੇਸ਼ ਨੇ ਚਿਤਾ ਨੂੰ ਅਗਨੀ ਦਿੱਤੀ। ਦਾਹ ਸੰਸਕਾਰ ਤੋਂ ਪਹਿਲਾਂ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੇ ਹਥਿਆਰਬੰਦ ਸਲਾਮੀ ਦਿੱਤੀ। ਇਸ ਦੌਰਾਨ ਸ਼ਹੀਦ ਜਵਾਨ ਦੀ ਭੈਣ ਵੈਸਾਖੀ ਦੇ ਸਹਾਰੇ ਆਪਣੇ ਭਰਾ ਦੇ ਅੰਤਿਮ ਦਰਸ਼ਨ ਕਰਨ ਲਈ ਪੁੱਜੀ। ਭਰਾ ਦਾ ਮ੍ਰਿਤਕ ਸਰੀਰ ਦੇਖ ਉਹ ਰੋ ਪਈ ਅਤੇ ਉਸ ਦੀ ਸ਼ਹਾਦਤ ਨੂੰ ਸੈਲਿਊਟ ਕੀਤਾ। ਵਿਧਾਇਕ ਦੇਵੀ ਕਰਮਾ, ਜਿਪੰ ਮੈਂਬਰ ਚੈਤਰਾਮ ਅਟਾਮੀ, ਸੁਲੋਚਨਾ ਵੱਟੀ, ਐੱਸ. ਪੀ. ਕਮਲੋਚਨ ਕਸ਼ਯਪ, ਸੀ. ਆਰ. ਪੀ. ਏ. ਐੱਫ. ਕਮਾਂਡੈਂਟ ਅਨੂਪ ਕੁਮਾਰ ਸਾਹੂ, ਟੀ. ਆਈ. ਮਨੀਸ਼ ਪਰਿਹਾਰ ਨੇ ਵੀ ਸ਼ਹੀਦ ਦੀ ਅੰਤਿਮ ਯਾਤਰਾ 'ਚ ਸ਼ਾਮਲ ਹੋ ਕੇ ਫੁੱਲ ਭੇਟ ਕੀਤੇ।
ਸਹਾਇਕ ਸੁਰੱਖਿਆ ਕਰਮਚਾਰੀ ਦੀ ਜ਼ੋਖਮ ਭਰੀ ਨੌਕਰੀ ਕਰ ਕੇ ਪਰਿਵਾਰ ਦੀ ਨਈਆ ਦੇ ਖੇਵਨਹਾਰ ਬਣੇ ਲੱਲੂ ਨੇ ਪੁਰਾਣੇ ਅਤੇ ਕੱਚੇ ਮਕਾਨ ਨੇੜੇ ਨਵਾਂ ਮਕਾਨ ਬਣਵਾਉਣ ਦਾ ਕੰਮ 2 ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਕੱਚੀਆਂ ਇੱਟਾਂ ਨਾਲ ਬਣੇ ਮਕਾਨ 'ਤੇ ਐਸਬੇਸਟਸ ਦੀ ਸ਼ੀਟ ਪੁਆ ਲਈ ਸੀ ਪਰ ਘੱਟ ਸਮੇਂ ਕਾਰਨ ਦਰਵਾਜ਼ੇ-ਖਿੜਕੀਆਂ ਲਗਾਉਣ ਵਰਗਾ ਕੰਮ ਬਾਕੀ ਰਹਿ ਗਏ ਸਨ। ਮਕਾਨ ਬਣਨ ਤੋਂ ਬਾਅਦ ਵਿਆਹ ਕਰ ਕੇ ਘਰ ਵਸਾਉਣ ਦੀ ਗੱਲ ਵੀ ਪਰਿਵਾਰ ਵਾਲਿਆਂ ਨਾਲ ਕਰਦਾ ਸੀ ਪਰ ਮਕਾਨ ਪੂਰਾ ਹੋਣ ਜਾਂ ਘਰ ਵਸਣ ਤੋਂ ਪਹਿਲਾਂ ਹੀ 13 ਅਪ੍ਰੈਲ ਨੂੰ ਚੋਲਨਾਰ ਹਮਲੇ 'ਚ ਉਸ ਦੀ ਸ਼ਹਾਦਤ ਹੋ ਗਈ।
ਸ਼ਹੀਦ ਲੱਲੂਰਾਮ ਦੇ ਮ੍ਰਿਤਕ ਦੇਹ ਨੂੰ ਦੇਖ ਕੇ ਵਿਧਾਇਕ ਦੇਵਤੀ ਕਰਮਾ ਵੀ ਰੋ ਪਈ। ਪਰਿਵਾਰ ਵਾਲਿਆਂ ਦੇ ਅੱਥਰੂ ਰੁਕਦੇ ਨਜ਼ਰ ਨਹੀਂ ਆਏ। ਸਹਿਕਰਮਚਾਰੀ ਅਤੇ ਪਿੰਡ ਦੇ ਲੋਕ ਵੀ ਸਿਸਕਦੇ ਰਹੇ। ਸੋਮਵਾਰ ਦੀ ਦੇਰ ਸ਼ਾਮ ਸ਼ਹੀਦ ਦਾ ਮ੍ਰਿਤਕ ਸਰੀਰ ਪਿੰਡ ਪੁੱਜ ਚੁੱਕਿਆ ਸੀ ਪਰ ਅੰਤਿਮ ਸੰਸਕਾਰ ਲਈ ਦੂਰ-ਦੂਰ ਦੇ ਰਿਸ਼ਤੇਦਾਰਾਂ ਦੇ ਪੁੱਜਣ ਦੀ ਉਡੀਕ ਕੀਤੀ ਜਾ ਰਹੀ ਸੀ। ਅੰਤਿਮ ਦਰਸ਼ਨ ਲਈ ਲੋਕ ਰਾਤ ਤੋਂ ਹੀ ਪੁੱਜਣ ਲੱਗੇ ਸਨ। ਮੰਗਲਵਾਰ ਦੀ ਦੁਪਹਿਰ 12.30 ਵਜੇ ਸ਼ਵਯਾਤਰਾ ਕੱਢੀ ਗਈ।
ਆਖਰ ਕਿਹੜੀ ਪੂਜਾ ਕਰਵਾ ਰਹੇ ਹਨ ਸੁਰੇਸ਼ ਰੈਨਾ, ਨਾਲ ਨਹੀਂ ਦਿੱਸੀ ਪਤਨੀ ਪ੍ਰਿਯੰਕਾ (ਦੇਖੋ ਤਸਵੀਰਾਂ)
NEXT STORY