ਟੋਰਾਂਟੋ— ਤਿੰਨ ਦੇਸ਼ਾਂ ਦੇ ਦੌਰੇ 'ਤੇ ਰਵਾਨਾ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦਾ ਵਿਸ਼ੇਸ਼ ਜਹਾਜ਼ ਏਅਰ ਇੰਡੀਆ ਵਨ ਕੈਨੇਡਾ ਲਈ ਰਵਾਨਾ ਹੋਣ ਤੋਂ ਪਹਿਲਾਂ ਹੀ ਖਰਾਬ ਹੋ ਗਿਆ, ਜਿਸ ਕਾਰਨ ਉਨ੍ਹਾਂ ਨੂੰ ਇਕ ਹੋਰ ਜਹਾਜ਼ ਰਾਹੀਂ ਕੈਨੇਡਾ ਲਈ ਰਵਾਨਾ ਹੋਣਾ ਪਿਆ।
ਪ੍ਰਧਾਨ ਮੰਤਰੀ ਦਿੱਲੀ ਤੋਂ ਬਰਲਿਨ ਦੇ ਏਅਰ ਇੰਡੀਆ ਵਨ ਬੋਇੰਗ 747-400 ਦੇ ਜਹਾਜ਼ ਰਾਹੀਂ ਗਏ ਸਨ। ਇਹ ਜਹਾਜ਼ ਪੈਰਿਸ, ਤੁਲੂਜ ਅਤੇ ਹਨੋਵਰ ਚੱਕ ਦੇ ਸਫਰ ਤੱਕ ਤਾਂ ਠੀਕ ਰਿਹਾ ਪਰ ਬਾਅਦ ਵਿਚ ਇਸ ਦੇ ਇੰਜਣ ਵਿਚ ਖਰਾਬੀ ਆ ਗਈ, ਜਿਸ ਕਾਰਨ ਇਸ ਨੂੰ ਬਰਲਿਨ ਵਿਚ ਹੀ ਰੋਕਣਾ ਪਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਅਗਲੇ ਦੌਰੇ ਲਈ ਏਅਰ ਇੰਡੀਆ ਦੇ ਇਕ ਜੰਬੋ ਜਹਾਜ਼ ਨੂੰ ਜਰਮਨੀ ਭੇਜਿਆ ਗਿਆ, ਜਿਸ ਰਾਹੀਂ ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਅਗਲਾ ਸਫਰ ਸ਼ੁਰੂ ਕੀਤਾ।
ਜ਼ਿਕਰਯੋਗ ਹੈ ਕਿ ਪ੍ਰੋਟੋਕਾਲ ਦੇ ਤਹਿਤ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਜਹਾਜ਼ ਵਿਚ ਸੰਭਾਵਿਤ ਗੜਬੜੀ ਆਉਣ ਦੇ ਸ਼ੱਕ ਵਿਚ ਹਮੇਸ਼ਾ ਹੀ ਇਕ ਜੰਬੋ ਜਹਾਜ਼ ਬਦਲ ਦੇ ਤੌਰ 'ਤੇ ਤਿਆਰ ਰੱਖਿਆ ਜਾਂਦਾ ਹੈ, ਤਾਂ ਜੋ ਉਨ੍ਹਾਂ ਦੇ ਸਫਰ ਵਿਚ ਕੋਈ ਰੁਕਾਵਟ ਨਾ ਆਵੇ। ਪ੍ਰਧਾਨ ਮੰਤਰੀ 18 ਅਪ੍ਰੈਲ ਨੂੰ ਭਾਰਤ ਵਾਪਸ ਪਰਤਣਗੇ। ਮੰਨਿਆ ਜਾ ਰਿਹਾ ਹੈ ਕਿ ਮੋਦੀ ਕੈਨੇਡਾ ਵਿਚ ਪੰਜਾਬੀਆਂ ਲਈ ਵੱਡੇ ਐਲਾਨ ਕਰ ਸਕਦੇ ਹਨ।
ਵਿਦੇਸ਼ ਯਾਤਰਾ 'ਤੇ ਗਏ ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ ਆਈ ਖਰਾਬੀ
NEXT STORY