ਨਵੀਂ ਦਿੱਲੀ- ਮਥੁਰਾ 'ਚ ਇਕ ਪਤਨੀ ਨੇ ਆਪਣੇ ਪਤੀ ਦੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ। ਮੰਗਲਵਾਰ ਨੂੰ ਪਤੀ ਨਾਲ ਝਗੜੇ ਤੋਂ ਦੁਖੀ ਔਰਤ ਨੇ ਮੀਡੀਆ ਅਤੇ ਯਮੁਨਾਪਾਰ ਪੁਲਸ ਨੂੰ ਪਤੀ ਦੀ ਹਕੀਕਤ ਦੱਸਦੇ ਹੋਏ ਕਿਹਾ,''ਸਰ! ਮੇਰਾ ਪਤੀ ਦਿੱਲੀ 'ਚ ਪ੍ਰਾਪਰਟੀ ਡੀਲਿੰਗ ਦੇ ਨਾਂ 'ਤੇ ਸੈਕਸ ਰੈਕੇਟ ਚਲਾਉਂਦਾ ਹੈ। ਉਹ ਮਥੁਰਾ ਤੋਂ ਲੜਕੀਆਂ ਨੂੰ ਲਿਜਾ ਕੇ ਗਲਤ ਕੰਮ ਕਰਵਾਉਂਦਾ ਹੈ ਅਤੇ ਕਰੋੜਾਂ 'ਚ ਖੇਡ ਰਿਹਾ ਹੈ।'' ਉੱਥੇ ਹੀ ਔਰਤ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਥਾਣਾ ਯਮੁਨਾਨਗਰ ਦੇ ਇਕ ਪਿੰਡ ਵਾਸੀ ਔਰਤ ਪਤੀ ਦੀ ਕੁੱਟਮਾਰ ਨਾਲ ਜ਼ਖਮੀ ਹੋਣ ਤੋਂ ਬਾਅਦ ਜ਼ਿਲਾ ਹਸਪਤਾਲ 'ਚ ਇਲਾਜ ਲਈ ਆਈ ਸੀ।
ਇੱਥੇ ਉਸ ਨੇ ਦੱਸਿਆ ਕਿ ਉਸ ਦਾ ਵਿਆਹ 15 ਸਾਲ ਪਹਿਲਾਂ ਹੋਇਆ ਸੀ। ਉਸ ਦੇ ਤਿੰਨ ਬੱਚੇ ਹਨ। ਮੰਗਲਵਾਰ ਨੂੰ ਉਸ ਦੀ ਭੈਣ ਦੀ 14 ਸਾਲਾ ਬੇਟੀ ਉਸ ਨਾਲ ਸੀ। ਦੋਸ਼ ਹੈ ਕਿ ਪਤੀ ਅਤੇ ਉਸ ਦੇ ਜੇਠ ਅਤੇ ਪਰਿਵਾਰ ਦੇ ਹੋਰ ਲੋਕ ਭਐਣ ਦੀ ਬੇਟੀ ਨੂੰ ਜ਼ਬਰਦਸਤੀ ਦਿੱਲੀ ਲਿਜਾਉਣ ਲੱਗੇ। ਔਰਤ ਨੇ ਵਿਰੋਧ ਕੀਤਾ ਤਾਂ ਕੁੱਟਮਾਰ ਕਰ ਦਿੱਤੀ। ਔਰਤ ਨੇ ਦੱਸਿਆ ਕਿ ਉਸ ਦਾ ਪਤੀ ਦਿੱਲੀ 'ਚ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਨਾ ਦੱਸਦਾ ਹੈ ਪਰ ਉਸ ਦੀ ਆੜ 'ਚ ਉਹ ਸੈਕਸ ਰੈਕੇਟ ਚਲਾਉਂਦਾ ਹੈ। ਇਸ ਲਈ ਉਹ ਮਥੁਰਾ ਤੋਂ ਲੜਕੀਆਂ ਨੂੰ ਦਿੱਲੀ ਲਿਜਾਉਂਦਾ ਹੈ। ਔਰਤ ਨੇ ਕਿਹਾ ਕਿ ਪਤੀ ਦੇ ਗਲਤ ਧੰਦੇ ਦਾ ਪਤਾ ਲੱਗਣ ਤੋਂ ਬਾਅਦ ਉਹ ਉਸ ਨੂੰ ਕਦੇ ਦਿੱਲੀ ਨਹੀਂ ਲੈ ਕੇ ਗਿਆ। ਉੱਥੇ ਹੀ ਔਰਤ ਦੀ ਸ਼ਿਕਾਇਤ 'ਤੇ ਪੁਲਸ ਨੇ ਉਸ ਦੇ ਪਤੀ, ਜੇਠ, 2 ਔਰਤਾਂ ਅਤੇ ਇਕ ਹੋਰ ਦੇ ਖਿਲਾਫ ਕੁੱਟਮਾਰ ਅਤੇ ਛੇੜਛਾੜ ਦੀ ਰਿਪੋਰਟ ਦਰਜ ਕੀਤੀ ਹੈ।
ਜਜ਼ਬਾ: 24 ਸਾਲਾਂ ਤੋਂ 'ਮੌਤ' ਨੂੰ ਮਾਤ ਦੇ ਰਹੀ ਹੈ ਲੜਕੀ
NEXT STORY