ਲੰਡਨ— ਭਾਰਤੀ ਵਿਦਿਆਰਥੀ ਕਿੰਨੇਂ ਤੇਜ਼ ਦਿਮਾਗ ਹੁੰਦੇ ਹਨ, ਇਸ ਦਾ ਸਬੂਤ ਤਾਂ ਉਹ ਮੌਕੇ-ਮੌਕੇ 'ਤੇ ਦਿੰਦੇ ਰਹਿੰਦੇ ਹਨ, ਇਸ ਦੇ ਨਾਲ ਹੀ ਉਹ ਆਪਣੇ ਸਵਾਲਾਂ ਦੇ ਤੀਰ ਨਾਲ ਚੰਗੇ-ਚੰਗਿਆਂ ਦੀ ਬੋਲਤੀ ਬੰਦ ਕਰ ਦਿੰਦੇ ਹਨ। ਇਸੇ ਤਰ੍ਹਾਂ ਹੋਇਆ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਦੇ ਨਾਲ। ਡੇਵਿਡ ਕੈਮਰੂਨ ਨੇ ਇਕ 10 ਸਾਲਾਂ ਦੀ ਭਾਰਤੀ ਵਿਦਿਆਰਥਣ ਨੇ ਚਿੱਤ ਕਰ ਦਿੱਤਾ ਅਤੇ ਉਹ ਦੇਖਦੇ ਹੀ ਰਹਿ ਗਏ। ਗ੍ਰੇਟਰ ਮੈਨਚੈਸਟਰ ਵਿਚ ਸਾਲਫੋਰਡ ਦੀ ਵਿਦਿਆਰਥਣ ਰੀਮਾ ਨੇ ਬੀਬੀਸੀ ਦੇ ਬੱਚਿਆਂ ਦੇ ਪ੍ਰੋਗਰਾਮ 'ਨਿਊਜ਼ਰਾਊਂਡ' ਵਿਚ ਪ੍ਰਧਾਨ ਮੰਤਰੀ ਕੈਮਰੂਨ ਤੋਂ ਪੁੱਛਿਆ ਕਿ ਸੱਤ ਮਈ ਨੂੰ ਹੋਣ ਵਾਲੀਆਂ ਆਮ ਚੋਣਾਂ ਵਿਚ ਉਹ ਆਪਣੇ ਤੋਂ ਇਲਾਵਾ ਕਿਸ ਨੇਤਾ ਦੀ ਜਿੱਤ ਦੇਖਣਾ ਚਾਹੁਣਗੇ। ਪ੍ਰਧਾਨ ਮੰਤਰੀ ਬੱਚੀ ਦੇ ਇਸ ਸਵਾਲ 'ਤੇ ਥੋੜ੍ਹੇ ਅਸਹਿਜ ਦਿਖਾਈ ਦਿੱਤੇ। 10 ਸਾਲ ਦੀ ਬੱਚੀ ਨੇ ਪੁੱਛਿਆ ਕਿ ਜੇਕਰ ਤੁਹਾਨੂੰ ਆਪਣੇ ਤੋਂ ਇਲਾਵਾ ਇਸ ਜਿੱਤ ਲਈ ਕਿਸੇ ਹੋਰ ਨੂੰ ਚੁਣਨਾ ਪਵੇ ਤਾਂ ਤੁਸੀਂ ਕਿਸ ਦਾ ਨਾਂ ਲਵੋਗੇ ਅਤੇ ਕਿਉਂ? 48 ਸਾਲਾ ਕੈਮਰੂਮ ਇਸ ਸਵਾਲ ਨਾਲ ਪਰੇਸ਼ਾਨ ਹੋ ਗਏ ਤੇ ਜਵਾਬ ਨਹੀਂ ਦੇ ਸਕੇ। ਉਨ੍ਹਾਂ ਨੇ ਕਿਹਾ ਕਿ ਜੇਕਰ ਮੈਂ ਸੋਚਦਾ ਕਿ ਕਿਸੇ ਹੋਰ ਨੂੰ ਇਹ ਚੋਣਾਂ ਜਿੱਤਣੀਆਂ ਚਾਹੀਦੀਆਂ ਹਨ ਤਾਂ ਮੈਂ ਖੁਦ ਖੜ੍ਹਾ ਨਹੀਂ ਹੁੰਦਾ ਅਤੇ ਇਸ ਲਈ ਮੈਂ ਇਸ ਸਵਾਲ ਦਾ ਜਵਾਬ ਨਹੀਂ ਦੇ ਸਕਦਾ।
ਕੈਮਰੂਨ ਦੇ ਹੋਰ ਸਾਰੇ ਮੁੱਦਿਆਂ ਜਿਵੇਂ ਇਮੀਗ੍ਰੇਸ਼ਨ, ਪ੍ਰਧਾਨ ਮੰਤਰੀ ਬਣ ਕੇ ਕਿਹੋ ਜਿਹਾ ਲੱਗ ਰਿਹਾ ਹੈ ਆਦਿ ਸਾਰੇ ਸਵਾਲਾਂ ਦੇ ਜਵਾਬ ਦਿੱਤੇ।
...ਜਦੋਂ ਟੀਚਰ ਨੇ ਆਪਣੀ ਬਾਡੀ ਨੂੰ ਹੀ ਬਣਾ ਦਿੱਤਾ ਬਲੈਕਬੋਰਡ (ਦੇਖੋ ਤਸਵੀਰਾਂ)
NEXT STORY