ਬਦਾਊਂ- ਮਹਿਲਾ ਅਪਰਾਧਾਂ ਲਈ ਬਦਨਾਮ ਜ਼ਿਲੇ 'ਚ ਹੁਣ ਮਾਸੂਮ ਬੱਚੀਆਂ ਵੀ ਸੁਰੱਖਿਅਤ ਨਹੀਂ ਹਨ। ਸੋਮਵਾਰ ਦੀ ਰਾਤ ਕਾਮਾਂਧ ਗੁਆਂਢੀ ਰਿਕਸ਼ਾ ਚਾਲਕ ਨੌਜਵਾਨ ਨੇ ਡੇਢ ਸਾਲ ਦੀ ਬੱਚੀ ਨਾਲ ਹੈਵਾਨੀਅਤ ਦਿਖਾਈ। ਉਸ ਨੂੰ ਘੁੰਮਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ ਅਤੇ ਸੁੰਨਸਾਨ ਜਗ੍ਹਾ 'ਤੇ ਉਸ ਨਾਲ ਬਲਾਤਕਾਰ ਕੀਤਾ। ਜਦੋਂ ਬੱਚੀ ਬੇਹੋਸ਼ ਹੋ ਗਈ ਤਾਂ ਉਸ ਨੂੰ ਚੁੱਪਚਾਪ ਘਰ 'ਚ ਲਿਟਾ ਕੇ ਦੌੜ ਗਿਆ। ਅਗਲੇ ਦਿਨ ਸਵੇਰੇ ਲੜਕੀ ਦੀ ਮਾਂ ਨੇ ਬੱਚੀ ਦੇ ਕੱਪੜਿਆਂ 'ਚ ਖੂਨ ਰਿਸਦਾ ਦੇਖਿਆ ਤਾਂ ਉਹ ਘਬਰਾ ਗਈ। ਮਾਂ-ਬਾਪ ਉਸ ਨੂੰ ਲੈ ਕੇ ਕੋਤਵਾਲੀ ਪੁੱਜੇ। ਡਾਕਟਰ ਵੀ ਬੱਚੀ ਦੀ ਦਸ਼ਾ ਦੇਖ ਕੇ ਹੈਰਾਨ ਰਹਿ ਗਈ। ਉਨ੍ਹਾਂ ਨੇ ਬੱਚੀ ਨੂੰ ਮਹਿਲਾ ਹਸਪਤਾਲ 'ਚ ਭਰਤੀ ਕਰਵਾਉਣ ਦੇ ਨਾਲ ਦੋਸ਼ੀ ਨੌਜਵਾਨ ਦੀ ਤਲਾਸ਼ 'ਚ ਦਬਿਸ਼ ਦਿੱਤੀ। ਮੰਗਲਵਾਰ ਦੀ ਸਵੇਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਖਬਰ ਲੱਗਦੇ ਹੀ ਲੋਕਾਂ 'ਚ ਗੁੱਸਾ ਫੈਲ ਗਿਆ। ਕੋਤਵਾਲੀ 'ਚ ਭੀੜ ਲੱਗ ਗਈ। ਇਹ ਦੇਖ ਪੁਲਸ ਨੇ ਦੋਸ਼ੀ ਨੂੰ ਪੁਲਸ ਲਾਈਨਜ਼ 'ਚ ਰੱਖਿਆ। ਇਹ ਘਟਨਾ ਸ਼ਹਿਰ ਦੇ ਲਾਲਪੁਰ ਨਵੀਂ ਬਸਤੀ ਇਲਾਕੇ ਦੀ ਹੈ। ਮੰਗਲਵਾਰ ਦੀ ਰਾਤ ਕਰੀਬ 8 ਵਜੇ ਗੁਆਂਢ 'ਚ ਰਹਿਣ ਵਾਲਾ (18) ਨੌਜਵਾਨ ਡੇਢ ਸਾਲ ਦੀ ਬੱਚੀ ਨੂੰ ਉਸ ਦੀ ਮਾਂ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਿਆ ਕਿ ਉਹ ਉਸ ਨੂੰ ਘੁੰਮਾਉਣ ਲਿਜਾ ਰਿਹਾ ਹੈ। ਕਰੀਬ ਇਕ ਘੰਟੇ ਬਾਅਦ ਉਹ ਉਸ ਨੂੰ ਚੁੱਪਚਾਪ ਘਰ 'ਚ ਲਿਟਾ ਕੇ ਚੱਲਾ ਗਿਆ।
ਮੰਗਲਵਾਰ ਦੀ ਸਵੇਰ ਮਾਂ ਨੇ ਬੇਟੀ ਨੂੰ ਜਗਾਇਆ ਤਾਂ ਉਹ ਬੇਹੋਸ਼ ਸੀ। ਉਨ੍ਹਾਂ ਨੇ ਉਸ ਨੂੰ ਹਿਲਾਇਆ ਤਾਂ ਉਹ ਮ੍ਰਿਤ ਜਿਹੀ ਲੱਗੀ। ਉਸ ਨੇ ਤੁਰੰਤ ਪਤੀ ਨੂੰ ਬੁਲਾਇਆ। ਦੋਵੇਂ ਹੀ ਬੱਚੀ ਦੀ ਹਾਲਤ ਦੇਖ ਕੇ ਮਾਮਲਾ ਸਮਝ ਗਏ। ਉਹ ਬੇਟੀ ਨੂੰ ਲੈ ਕੇ ਕੋਤਵਾਲੀ ਪੁੱਜੇ। ਪੂਰੀ ਜਾਣਕਾਰੀ ਲੈਣ ਤੋਂ ਬਾਅਦ ਕੋਤਵਾਲ ਨੇ ਦੋਸ਼ੀ ਨੌਜਵਾਨ ਦੀ ਤਲਾਸ਼ 'ਚ ਦਬਿਸ਼ ਦਿੱਤੀ ਪਰ ਉਹ ਹੱਥੇ ਨਹੀਂ ਚੜ੍ਹਿਆ। ਬਾਅਦ 'ਚ ਜਦੋਂ ਉਹ ਫੜਿਆ ਗਿਆ ਅਤੇ ਮੰਗਲਵਾਰ ਦੀ ਸਵੇਰ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਈ ਤਾਂ ਕੋਤਵਾਲੀ 'ਤੇ ਭੀੜ ਜੁਟਣ ਲੱਗੀ। ਦੋਸ਼ੀ ਸੰਜੀਵ ਉਰਫ ਨੰਦਾ ਦੇ ਖਿਲਾਫ ਰਿਪੋਰਟ ਦਰਜ ਕੀਤੀ ਗਈ ਹੈ। ਮੈਡੀਕਲ 'ਚ ਬਲਾਤਕਾਰ ਦੀ ਪੁਸ਼ਟੀ ਹੋਈ ਹੈ। ਕਾਫੀ ਖੂਨ ਵਹਿਣ ਕਾਰਨ ਬੱਚੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਐੱਸ. ਐੱਸ. ਪੀ. ਸੋਮਿਤਰ ਯਾਦਵ ਮੌਕੇ 'ਤੇ ਗਏ। ਮਹਿਲਾ ਹਸਪਤਾਲ ਜਾ ਕੇ ਬੱਚੀ ਨੂੰ ਵੀ ਦੇਖਿਆ।
ਸਾਰੇ ਦੇਖਦੇ ਹੀ ਰਹਿ ਗਏ, ਜਦੋਂ ਪ੍ਰਿਅੰਕਾ ਪੁੱਜੀ ਇਸ ਸਾੜ੍ਹੀ 'ਚ (ਦੇਖੋ ਤਸਵੀਰਾਂ)
NEXT STORY