ਨਵੀਂ ਦਿੱਲੀ- ਵਿਆਹ ਟੁੱਟਣ ਤੋਂ ਨਾਰਾਜ਼ ਇਕ ਵਿਅਕਤੀ ਨੇ ਆਪਣੇ ਹੋਣ ਵਾਲੇ ਸਾਲ ਦੀ ਨੱਕ ਚਾਕੂ ਨਾਲ ਕੱਟ ਦਿੱਤੀ। ਇਹ ਘਟਨਾ ਉੱਤਰ-ਪੱਛਮੀ ਦਿੱਲੀ ਦੇ ਪੀਤਮਪੁਰਾ ਇਲਾਕੇ ਦੀ ਹੈ। ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਦੋਸ਼ੀ ਰਘੁ (24) ਆਪਣੇ ਸਹਿਯੋਗੀ ਨਾਲ ਆਪਣੇ ਹੋਣ ਵਾਲੇ ਸਹੁਰੇ ਘਰ ਗਿ ਆਅਤੇ ਜਿਸ ਲੜਕੀ ਨਾਲ ਉਸ ਦਾ ਵਿਆਹ ਹੋਣ ਵਾਲਾ ਸੀ ਉਸ ਨੂੰ ਮਿਲਣ ਦਾ ਦਬਾਅ ਪਾਇਆ। ਰਘੁ ਦਾ ਵਿਆਹ 15 ਅਪ੍ਰੈਲ ਨੂੰ ਹੋਣ ਵਾਲਾ ਸੀ, ਜਿਸ ਨੂੰ ਐਤਵਾਰ ਦੀ ਸ਼ਾਮ ਤੋੜ ਦਿੱਤਾ ਗਿਆ।
ਲੜਕੀ ਦੇ ਭਰਾ ਕਮਲੇਸ਼ ਨੇ ਆਪਣੀ ਸ਼ਿਕਾਇਤ 'ਚ ਪੁਲਸ ਨੇ ਦੱਸਿਆ ਕਿ ਨਸ਼ੇ ਦੀ ਹਾਲਤ 'ਚ ਰੁਘ ਨੇ ਚਾਕੂ ਨਾਲ ਉਸ ਦੀ ਨੱਕ ਕੱਟ ਦਿੱਤੀ ਅਤੇ ਵਿਆਹ 'ਚ ਸ਼ਾਮਲ ਹੋਣ ਲਈ ਆਏ ਇਕ ਰਿਸ਼ਤੇਦਾਰ 'ਤੇ ਵੀ ਹਮਲਾ ਕੀਤਾ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਰਘੁ 8 ਅਪ੍ਰੈਲ ਨੂੰ ਕਥਿਤ ਤੌਰ 'ਤੇ ਹੋਣ ਵਾਲੇ ਸਹੁਰੇ ਘਰ ਗਿਆ ਸੀ ਅਤੇ ਆਪਣੇ ਭਾਵੀ ਸਹੁਰੇ ਨਾਲ ਉਸ ਦੀ ਕਹਾਸੁਣੀ ਹੋ ਗਈ ਸੀ ਜਿਸ ਤੋਂ ਬਾਅਦ ਉਸ ਦਾ ਵਿਆਹ ਟੁੱਟ ਗਿਆ ਸੀ। ਦੋਹਾਂ ਨੂੰ ਗੁਆਂਢੀਆਂ ਨੇ ਫੜ ਲਿਆ ਅਤੇ ਬਾਅਦ 'ਚ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਹੈਵਾਨੀਅਤ: ਚੋਰੀ ਕਰਦੇ ਫੜਿਆ ਗਿਆ ਤਾਂ ਖੰਭੇ ਨਾਲ ਬੰਨ੍ਹ ਕੇ ਕੁੱਟਿਆ
NEXT STORY