ਆਗਰਾ- ਥਾਣਾ ਰਿਫਾਇਨਰੀ ਖੇਤਰ ਦੀ ਗਿਰਰਾਜ ਵਾਟਿਕਾ ਕਾਲੋਨੀ 'ਚ ਖੜ੍ਹੇ ਡੰਪਰ ਤੋਂ ਬੈਟਰੀ ਚੋਰੀ ਕਰਨ ਦੇ ਦੋਸ਼ 'ਚ ਨੇੜੇ-ਤੇੜੇ ਦੇ ਲੋਕਾਂ ਨੇ ਇਕ ਨੌਜਵਾਨ ਨੂੰ ਫੜ ਲਿਆ ਅਤੇ ਉਸ ਦੀ ਕੁੱਟਮਾਰ ਕਰ ਦਿੱਤੀ। ਲੋਕਾਂ ਨੇ ਪੁਲਸ ਨੂੰ ਸੂਚਨਾ ਵੀ ਦਿੱਤੀ ਪਰ ਰਿਫਾਇਨਰੀ ਪੁਲਸ ਸਵੇਰੇ ਚੋਰ ਨੂੰ ਗ੍ਰਿਫਤਾਰ ਕਰਨ ਲਈ ਪੁੱਜੀ। ਮਾਮਲੇ 'ਚ ਐੱਸ. ਪੀ. ਸਿਟੀ ਨੇ ਜਾਂਚ ਕਰ ਕੇ ਕਾਰਵਾਈ ਕਰਨ ਦੀ ਗੱਲ ਕਹੀ ਹੈ। ਜ਼ਿਕਰਯੋਗ ਹੈ ਕਿ ਗਿਰਰਾਜ ਵਾਟਿਕਾ 'ਚ ਮਿੱਟੀ ਕਾਰੋਬਾਰੀ ਦੇ ਡੰਪਰ, ਜੇ. ਸੀ. ਬੀ. ਅਤੇ ਟਰੈਕਟਰ ਟਰਾਲੀ ਖੜ੍ਹੇ ਰਹਿੰਦੇ ਹਨ। ਸੋਮਵਾਰ ਨੂੰ ਰਾਤ 11.30 ਵਜੇ ਇਕ ਨੌਜਵਾਨ ਡੰਪਰ ਤੋਂ ਬੈਟਰੀ ਚੋਰੀ ਕਰ ਕੇ ਲਿਜਾਉਣ ਲੱਗਾ ਤਾਂ ਲੋਕਾਂ ਨੇ ਉਸ ਨੂੰ ਫੜ ਲਿਆ। ਇਸ ਤੋਂ ਬਾਅਦ ਉਸ ਦੀ ਜੰਮ ਕੇ ਕੁੱਟਮਾਰ ਕੀਤੀ। ਦੇਰ ਰਾਤ ਜਦੋਂ ਪੁਲਸ ਨਹੀਂ ਪੁੱਜੀ ਤਾਂ ਲੋਕਾਂ ਨੇ ਚੋਰ ਨੂੰ ਫੜ ਕੇ ਖੰਭੇ ਨਾਲ ਬੰਨ੍ਹ ਦਿੱਤਾ।
ਸਵੇਰੇ 8 ਵਜੇ ਪੁਲਸ ਚੋਰੀ ਦੇ ਦੋਸ਼ੀ ਨੂੰ ਥਾਣੇ ਲੈ ਗਈ। ਦੋਸ਼ੀ ਨੇ ਆਪਣਾ ਨਾਂ ਸ਼ਿਵਕੁਮਾਰ ਵਾਸੀ ਪਿੰਡ ਕੋਲਾ ਅਲੀਪੁਰ ਦੱਸਿਆ ਹੈ। ਰਿਫਾਇਨਰੀ ਪੁਲਸ ਨੇ ਚੋਰ ਨੂੰ ਕੋਰਟ 'ਚ ਪੇਸ਼ ਕੀਤਾ। ਉੱਥੋਂ ਉਸ ਨੂੰ ਜੇਲ ਭੇਜ ਦਿੱਤਾ। ਉੱਥੇ ਹੀ ਪੁਲਸ ਦੇ ਦੇਰ ਨਾਲ ਪੁੱਜਣ ਦੀ ਜਾਣਕਾਰੀ ਮਿਲਣ 'ਤੇ ਐੱਸ. ਪੀ. ਸਿਟੀ ਸ਼ੈਲੇਸ਼ ਪਾਂਡੇ ਨੇ ਜਾਂਚ ਕਰਵਾਉਣ ਲਈ ਕਿਹਾ ਹੈ। ਐੱਸ. ਪੀ. ਸਿਟੀ ਸ਼ੈਲੇਸ਼ ਕੁਮਾਰ ਪਾਂਡੇ ਨੇ ਕਿਹਾ ਕਿ ਦੋਸ਼ੀ ਨੂੰ ਫੜ ਕੇ ਖੰਭੇ ਨਾਲ ਬੰਨ੍ਹਣ, ਕੁੱਟਮਾਰ ਕਰਨ ਅਤੇ ਸੂਚਨਾ ਤੋਂ ਬਾਅਦ ਪੁਲਸ ਨੇ ਪੂਰੀ ਰਾਤ ਤੱਕ ਮੌਕੇ 'ਤੇ ਨਾ ਪੁੱਜਣ ਦੀ ਜਾਂਚ ਕਰਵਾਈ ਜਾਵੇਗੀ। ਮਾਮਲਾ ਸਹੀ ਮਿਲਣ 'ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਮੁਸ਼ਕਲਾਂ ਨੂੰ ਕਰ ਕੇ ਪਰ੍ਹੇ, ਜਿੱਦ ਨੇ ਬਣਾ ਦਿੱਤਾ ਇਸ ਕਦਰ ਜਨੂੰਨੀ ਕਿ... (ਦੇਖੋ ਤਸਵੀਰਾਂ)
NEXT STORY