ਮੋਗਾ (ਪਵਨ ਗਰੋਵਰ) - ਮੋਗਾ ਜ਼ਿਲੇ ਦੇ ਕਸਬਾ ਬੱਧਨੀਕਲਾ ਵਿਖੇ ਬੁੱਧਵਾਰ ਸਵੇਰੇ 11 ਵਜੇ ਦੇ ਕਰੀਬ ਇਕ ਨੌਜਵਾਨ ਨੂੰ ਅਣਖ ਦੀ ਖਾਤਿਰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਗੁਲਾਬ ਸਿੰਘ ਪੁੱਤਰ ਮੇਜਰ ਸਿੰਘ ਦੇ ਇਕ ਲੜਕੀ ਨਾਲ ਕੁਝ ਸਮਾਂ ਪਹਿਲਾਂ ਪ੍ਰੇਮ ਸਬੰਧ ਚੱਲਦਾ ਸੀ ਜਿਸ ਦੌਰਾਨ ਉਹ ਲਗਭਗ ਇਕ ਸਾਲ ਪਹਿਲਾਂ ਲੜਕੀ ਨੂੰ ਘਰੋਂ ਭਜਾ ਕੇ ਲੈ ਗਿਆ ਅਤੇ ਕੋਰਟ ਮੈਰਿਜ ਕਰਵਾ ਲਈ ਸੀ।
ਬੁੱਧਵਾਰ ਸਵੇਰੇ 11 ਵਜੇ ਦੇ ਕਰੀਬ ਜਦੋਂ ਉਕਤ ਨੌਜਵਾਨ ਗੁਲਾਬ ਸਿੰਘ ਬੱਧਨੀਕਲਾ ਵਿਖੇ ਇਕ ਦੁਕਾਨ 'ਤੇ ਬਾਹਰ ਖੜ੍ਹਾ ਸੀ ਤਾਂ ਉਸ ਦੀ ਪਤਨੀ ਦੇ ਪਿਤਾ ਸੇਵਕ ਸਿੰਘ ਆਪਣੇ ਸਾਥੀਆਂ ਗੁਰਮੀਤ ਸਿੰਘ, ਅਵਤਾਰ ਸਿੰਘ, ਕਾਕੂ, ਸੁਲੱਖਣ ਸਿੰਘ, ਇਕਬਾਲ ਸਿੰਘ ਆਦਿ ਸਮੇਤ ਮੌਕੇ 'ਤੇ ਪਹੁੰਚਿਆ ਜਿਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਗੁਲਾਬ ਸਿੰਘ ਦੀ ਵੱਢਟੁੱਕ ਕਰਨੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਗੁਲਾਬ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਬੱਧਨੀਕਲਾ ਦੀ ਪੁਲਸ ਨੇ ਦੋਸ਼ੀ ਸਹੁਰੇ ਅਤੇ ਉਸ ਦੇ ਸਾਥੀਆਂ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ। ਸਾਰੇ ਦੋਸ਼ੀ ਕਤਲ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਜਿਨ੍ਹਾਂ ਨੂੰ ਫੜਨ ਲਈ ਪੁਲਸ ਵਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ।
ਹਾਦਸਾ ਐਸਾ ਜਿਸ ਨੇ ਵੀ ਦੇਖਿਆ ਤ੍ਰਾਹ ਉੱਠਿਆ (ਦੇਖੋ ਤਸਵੀਰਾਂ)
NEXT STORY