ਬਟਾਲਾ (ਸੈਂਡੀ)- ਬੁੱਧਵਾਰ ਨੂੰ ਨਜ਼ਦੀਕੀ ਪਿੰਡ ਹਰਪੁਰਾ ਵਿਖੇ ਇਕ ਵਿਆਹਤਾ ਔਰਤ ਵਲੋਂ ਮਿੱਟੀ ਦਾ ਤੇਲ ਪਾ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਬਲਜੀਤ ਕੌਰ ਘਰ 'ਚ ਗਰੀਬੀ ਹੋਣ ਕਾਰਨ ਅਕਸਰ ਪ੍ਰੇਸ਼ਾਨ ਰਹਿੰਦੀ ਸੀ ਅਤੇ ਬੁੱਧਵਾਰ ਨੂੰ ਸਵੇਰੇ ਉਹ ਘਰੋਂ ਕੰਮ 'ਤੇ ਗਿਆ ਸੀ, ਤਾਂ ਉਸ ਨੇ ਮਗਰੋਂ ਆਪਣੇ 'ਤੇ ਮਿੱਟੀ ਦਾ ਤੇਲ ਪਾ ਕੇ ਆਪਣੇ ਆਪ ਨੂੰ ਅੱਗ ਲਗਾ ਲਈ। ਜਿਸ ਤੋਂ ਬਾਅਦ ਗੁਆਂਢੀਆ ਨੇ ਇਸ ਦਾ ਰੌਲਾ ਸੁਣ ਕੇ ਅੱਗ ਬੁਝਾਈ ਅਤੇ ਤੁਰੰਤ 108ਨੰ. ਐਂਬੂਲੈਂਸ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਨੇ ਇਸ ਨੂੰ ਬਟਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਪਰ ਡਾਕਟਰਾਂ ਨੇ ਇਸ ਦੀ ਹਾਲਤ ਸੀਰੀਅਸ ਹੋਣ ਕਰਕੇ ਇਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ।
ਮੋਗੇ 'ਚ ਸਹੁਰੇ ਨੇ ਸੜਕ ਦੇ ਵਿਚਕਾਰ ਤਲਵਾਰਾਂ ਨਾਲ ਵੱਢਿਆ ਜਵਾਈ
NEXT STORY