ਮੁੰਬਈ- ਸ਼ਿਵ ਸੈਨਾ ਨੇ ਬੁੱਧਵਾਰ ਨੂੰ ਇਕ ਵੱਡਾ ਵਿਵਾਦਪੂਰਨ ਬਿਆਨ ਦਿੰਦੇ ਹੋਏ ਮੁਸਲਮਾਨਾਂ ਦੀ ਵਧਦੀ ਜਨਸੰਖਿਆ 'ਤੇ ਰੋਕ ਲਾਉਣ ਲਈ ਉਨ੍ਹਾਂ ਦੀ ਜ਼ਬਰਦਸਤੀ ਨਸਬੰਦੀ ਕਰਾਉਣ ਦਾ ਸਮਰਥਨ ਕੀਤਾ। ਅਖਿਲ ਭਾਰਤੀ ਹਿੰਦੂ ਮਹਾਸਭਾ ਦੀ ਉੱਪ ਪ੍ਰਧਾਨ ਸਾਧਵੀ ਦੇਵਾ ਠਾਕੁਰ ਨੇ ਹਾਲ ਹੀ 'ਚ ਮੁਸਲਮਾਨਾਂ ਅਤੇ ਈਸਾਈਆਂ ਦੀ ਜ਼ਬਰਨ ਨਸਬੰਦੀ ਕਰਾਉਣ ਬਾਰੇ ਕਿਹਾ ਸੀ, ਤਾਂ ਕਿ ਦੇਸ਼ 'ਚ ਉਨ੍ਹਾਂ ਦੀ ਵਧਦੀ ਸੰਖਿਆ 'ਤੇ ਰੋਕ ਲਾਈ ਜਾ ਸਕੇ। ਸ਼ਿਵ ਸੈਨਾ ਨੇ ਬੁੱਧਵਾਰ ਨੂੰ ਸਾਧਵੀ ਦਾ ਸਮਰਥਨ ਕੀਤਾ।
ਸ਼ਿਵ ਸੈਨਾ ਨੇ ਪਾਰਟੀ ਦੇ ਮੁੱਖ ਪੱਤਰ 'ਸਾਮਨਾ' ਦੇ ਸੰਪਾਦਕੀ ਵਿਚ ਲਿਖਿਆ ਕਿ ਉਨ੍ਹਾਂ ਦਾ ਮਕਸਦ ਪਰਿਵਾਰ ਨਿਯੋਜਨ ਤੋਂ ਸੀ, ਉਨ੍ਹਾਂ ਨੂੰ ਨਸਬੰਦੀ ਸ਼ਬਦ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸੀ ਪਰ ਪਰਿਵਾਰ ਨਿਯੋਜਨ ਅਤੇ ਜਨਸੰਖਿਆ ਕੰਟਰੋਲ ਇਕ ਹੀ ਗੱਲ ਹੈ।
ਸ਼ਿਵ ਸੈਨਾ ਨੇ ਅੱਗੇ ਕਿਹਾ ਕਿ ਅਸੀਂ ਨਸਬੰਦੀ- ਮੁਆਫ ਕਰਨਾ, ਪਰਿਵਾਰ ਨਿਯੋਜਨ ਦਾ ਮੁੱਦਾ ਚੁੱਕਦੇ ਹਾਂ ਤਾਂ ਇਹ ਦੇਸ਼ ਅਤੇ ਮੁਸਲਮਾਨਾਂ ਦੇ ਹਿੱਤ ਲਈ ਹੈ। ਪਰਿਵਾਰ ਨਿਯੋਜਨ ਦੇ ਜ਼ਰੀਏ ਉਹ ਆਪਣੇ ਬੱਚਿਆਂ ਦਾ ਪਾਲਨ-ਪੋਸ਼ਣ ਸਹੀ ਤਰੀਕੇ ਨਾਲ ਕਰ ਸਕਣਗੇ ਅਤੇ ਉਨ੍ਹਾਂ ਨੂੰ ਬਿਹਤਰ ਸਿੱਖਿਆ ਅਤੇ ਜੀਵਨ ਦੇ ਸਕਣਗੇ।
ਘਰ 'ਚ ਇਕੱਲੀ ਔਰਤ ਦੇਖ ਬਦਲੀ ਇੰਸਪੈਕਟਰ ਦੀ ਨੀਅਤ (ਵੀਡੀਓ)
NEXT STORY