ਫਰੀਦਾਬਾਦ- ਹਰਿਆਣਾ 'ਚ ਹੈਵਾਨੀਅਤ ਕਰਨ ਵਾਲੇ ਦਰਿੰਦੇ ਕੀ ਘੱਟ ਸਨ ਜੋ ਹੁਣ ਪੁਲਸ ਵੀ ਇਨਾਂ ਗੰਦੀਆਂ ਹਰਕਤਾਂ 'ਤੇ ਉਤਰ ਆਈ ਹੈ।
ਅਸੀਂ ਗੱਲ ਕਰ ਰਹੇ ਹਾਂ ਫਰੀਦਾਬਾਦ ਦੇ ਇਕ ਇੰਸਪੈਕਟਰ ਦੀ, ਜਿੱਥੇ ਉਸ ਨੇ ਹੈਵਾਨੀਅਤ ਦੀ ਹੱਦ ਪਾਰ ਕਰਕੇ ਮਹਿਲਾ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ। ਦਰਅਸਲ ਹੋਇਆ ਇਸ ਤਰ੍ਹਾਂ ਕਿ ਮਹਿਲਾ ਨੂੰ ਘਰ 'ਚ ਇਕੱਲਾ ਦੇਖ ਕੇ ਪੁਲਸ ਦੇ ਇਕ ਇੰਸਪੈਕਟਰ ਦੀ ਨੀਅਤ ਬਦਲ ਗਈ ਅਤੇ ਉਸ ਨੇ ਮਹਿਲਾ ਦੀ ਇੱਜ਼ਤ ਨੂੰ ਤਾਰ-ਤਾਰ ਕਰ ਦਿੱਤਾ। ਮਹਿਲਾ ਦੀ ਸ਼ਿਕਾਇਤ ਸੁਣਦੇ ਹੀ ਪੁਲਸ ਵਾਲੇ ਸੰਨ੍ਹ ਰਹਿ ਗਏ ਅਤੇ ਉਨ੍ਹਾਂ ਨੇ ਕੋਰਟ ਵਲੋਂ ਅਪਾਇੰਟੇਡ ਵਕੀਲ ਨੂੰ ਬੁਲਾ ਲਿਆ।
ਵਕੀਲ ਮੁਤਾਬਕ ਮਹਿਲਾ ਨੇ ਦੱਸਿਆ ਕਿ ਦੋਸ਼ੀ ਇੰਸਪੈਕਟਰ ਦਾ ਉਸ ਦੇ ਘਰ ਆਉਣਾ-ਜਾਣਾ ਸੀ। ਅੱਜ ਜਦੋਂ ਉਹ ਆਇਆ ਤਾਂ ਘਰ 'ਚ ਬੱਚੇ ਨਹੀਂ ਸਨ। ਇਸ 'ਤੇ ਉਸ ਨੇ ਮਹਿਲਾ ਨਾਲ ਬੱਚਿਆਂ ਨੂੰ ਮਾਰਨ ਦੀ ਧਮਕੀ ਦੇ ਕੇ ਬਲਾਤਕਾਰ ਕੀਤਾ। ਉੱਥੇ ਹੀ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਦੇ ਆਲਾ ਅਧਿਕਾਰੀ ਮੌਕੇ 'ਤੇ ਜਾ ਪੁੱਜੇ ਅਤੇ ਮਾਮਲਾ ਦਰਜ ਕਰਕੇ ਹੁਣ ਜਾਂਚ ਦੀ ਗੱਲ ਕਹਿ ਰਹੇ ਹਨ।
ਮਾਂ-ਬੇਟੀ ਚੱਲਾ ਰਹੀ ਸੀ ਸੈਕਸ ਰੈਕੇਟ: ਇਕ ਐੱਸ. ਐੱਮ. ਐੱਸ. ਨੇ ਖੋਲ੍ਹਿਆ ਭੇਦ (ਦੇਖੋ ਤਸਵੀਰਾਂ)
NEXT STORY