ਬਠਿੰਡਾ : ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਲਾਲ ਸਿੰਘ ਨੇ ਕਾਂਗਰਸ ਪਾਰਟੀ ਛੱਡਣ ਵਾਲੇ ਨੇਤਾਵਾਂ 'ਤੇ ਚੁਟਕੀ ਲਈ ਹੈ। ਤਲਵੰਡੀ ਸਾਬੋ ਵਿਖੇ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨਿੱਜੀ ਫਾਇਦੇ ਚੁੱਕਣ ਲਈ ਆਏ ਲੋਕ ਹੁਣ ਪਾਰਟੀ 'ਚੋਂ ਨਿਕਲ ਗਏ ਹਨ।
ਇਸ ਦੌਰਾਨ ਬੋਲਦੇ ਹੋਏ ਲਾਲ ਸਿੰਘ ਨੇ ਅਰਵਿੰਦ ਖੰਨਾ ਸਮੇਤ ਕਈ ਹੋਰ ਆਗੂਆਂ 'ਤੇ ਵੀ ਚੁਟਕੀ ਲਈ। ਲਾਲ ਸਿੰਘ ਨੇ ਕਾਂਗਰਸੀਆਂ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਤਗੜੇ ਹੋਣ ਲਈ ਕਿਹਾ ਹੈ। ਉਨ੍ਹਾਂ ਅੱਗੇ ਬੋਲਦੇ ਹੋਏ ਕਿਹਾ ਕਿ ਆਪਣੇ ਫਾਇਦੇ ਲਈ ਪਾਰਟੀਆਂ 'ਚ ਆਏ ਲੋਕ ਆਪਣਾ ਫਾਇਦਾ ਹੁੰਦੇ ਹੀ ਤੁਰਦੇ ਬਣੇ ਹਨ।
ਬੇਮੌਸਮੀ ਬਾਰਿਸ਼ ਨਾਲ ਕਣਕ ਦੀ ਫਸਲ ਖਰਾਬ
NEXT STORY