ਬੁਢਲਾਡਾ, (ਮਨਜੀਤ, ਮਨਚੰਦਾ)— ਅਨਾਜ ਮੰਡੀ ਵਿਚ ਸਰਕਾਰੀ ਏਜੰਸੀਆਂ ਵਲੋਂ ਕਣਕ ਦੀ ਖਰੀਦ ਸ਼ੁਰੂ ਨਾ ਹੋਣ ਨੂੰ ਲੈ ਕੇ ਆੜ੍ਹਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਨੇ ਸਰਕਾਰ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕਣਕ ਦੀ ਖਰੀਦ ਸ਼ੁਰੂ ਨਾ ਕਰਕੇ ਉਨ੍ਹਾਂ ਨਾਲ ਅਨਿਆਏ ਕੀਤਾ ਜਾ ਰਿਹਾ ਹੈ। ਇਥੋਂ ਦੀ ਅਨਾਜ ਮੰਡੀ ਵਿਚ ਕਿਸਾਨ ਜਸਬੀਰ ਸਿੰਘ ਬਰ੍ਹੇ, ਸੁਰਜੀਤ ਸਿੰਘ ਫੱਲੂਆਲਾ ਡੋਡ, ਪਿਆਰਾ ਸਿੰਘ ਬੁਢਲਾਡਾ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਮੰਡੀ ਵਿਚ ਰਾਤਾਂ ਲੰਘਾ ਰਹੇ ਹਨ ਪਰ ਖਰੀਦ ਸ਼ੁਰੂ ਨਾ ਹੋਣ ਕਾਰਨ ਉਨ੍ਹਾਂ ਨੂੰ ਮੰਦਹਾਲੀ 'ਚੋਂ ਗੁਜ਼ਰਨਾ ਪੈ ਰਿਹਾ ਹੈ।
ਆੜ੍ਹਤੀਆ ਐਸੋਸੀਏਸ਼ਨ ਦੇ ਬੁਢਲਾਡਾ ਦੇ ਪ੍ਰਧਾਨ ਸੋਹਣ ਲਾਲ ਸੋਹਣੀ, ਰਕੇਸ਼ ਕੁਮਾਰ ਹੈਪੀ ਭੀਖੀ ਵਾਲੇ, ਭਾਨਾ ਸ਼ੰਕਰ, ਵਨੀਤ ਕਰਮਾ, ਸੁਰੇਸ਼ ਕੁਮਾਰ ਬੱਛੂਆਣਾ, ਅਮਰਨਾਥ ਨੰਦਗੜ੍ਹੀਆ, ਅਮਰਨਾਥ (ਠੋਲੂ), ਜੀਵਨ ਭੀਖੀ, ਰਾਜ ਕੁਮਾਰ ਬੀਰੋਕੇ ਨੇ ਮੁਖ ਮੰਤਰੀ ਨੂੰ ਅਪੀਲ ਕੀਤੀ ਕਿ ਕਣਕ ਦੀ ਫਸਲ ਦੀ ਖਰੀਦ ਸ਼ੁਰੂ ਕਰਵਾ ਕੇ 12 ਘੰਟੇ ਦੇ ਅੰਦਰ-ਅੰਦਰ ਅਦਾਇਗੀ ਕੀਤੀ ਜਾਵੇ ਤਾਂ ਕਿ ਕਿਸਾਨ, ਮਜ਼ਦੂਰ ਅਤੇ ਆੜ੍ਹਤੀ ਮੰਦਹਾਲੀ 'ਚੋਂ ਬਾਹਰ ਆ ਸਕਣ।
ਉਧਰ ਦੂਸਰੇ ਪਾਸੇ ਕਾਂਗਰਸ ਪਾਰਟੀ ਕਿਸਾਨ ਅਤੇ ਖੇਤ ਮਜ਼ਦੂਰ ਸੈੱਲ ਸੂਬੇ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਦੋਦੜਾ, ਸੂਬੇ ਦੇ ਜਨਰਲ ਸਕੱਤਰ ਨੰਬਰਦਾਰ ਬਲਵਿੰਦਰ ਸਿੰਘ ਅਤੇ ਸਕੱਤਰ ਹਰਕੇਸ਼ ਦਾਸ ਬਾਵਾ ਨੇ ਕਿਹਾ ਕਿ ਜੇ ਖਰੀਦ ਏਜੰਸੀਆਂ ਨੇ ਖਰੀਦ ਸ਼ੁਰੂ ਨਾ ਕੀਤੀ ਤਾਂ ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਰੋਸ ਮਾਰਚ ਕੀਤਾ ਜਾਵੇਗਾ।
ਸੁਖਬੀਰ ਨੇ ਮਨਪ੍ਰੀਤ ਦੀ ਤੁਲਨਾ ਕੇਜਰੀਵਾਲ ਨਾਲ ਕੀਤੀ! (ਵੀਡੀਓ)
NEXT STORY