ਰੋਹਤਕ- ਸੁਰੱਖਿਆ ਦੇ ਨਾਂ 'ਤੇ ਸਹਿਯੋਗ ਦਾ ਦਾਅਵਾ ਕਰਨ ਵਾਲੀ ਹਰਿਆਣਾ ਪੁਲਸ ਦਾ ਖੌਫਨਾਕ ਚਿਹਰਾ ਇਕ ਵਾਰ ਫਿਰ ਦੇਖਣ ਨੂੰ ਮਿਲਿਆ। ਮਾਮਲਾ ਸੋਨੀਪਤ ਜ਼ਿਲੇ ਦੇ ਖਰਖੌਦਾ ਥਾਣੇ ਦਾ ਹੈ, ਜਿੱਥੇ ਪੁਲਸ ਦੇ ਹੌਲਦਾਰ ਨੇ ਇਕ ਵਿਅਕਤੀ ਨੂੰ ਨਾ ਸਿਰਫ ਬੇਰਹਿਮੀ ਨਾਲ ਕੁੱਟਿਆ ਸਗੋਂ ਉਸ ਨੂੰ ਬਿਜਲੀ ਤਕ ਦੇ ਝਟਕੇ ਦੇ ਦਿੱਤੇ, ਜਿਸ ਕਾਰਨ ਉਹ ਰੋਹਤਕ ਪੀ. ਜੀ. ਆਈ. ਵਿਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ।
ਥਾਣਾ ਖਰਖੌਦਾ ਦੇ ਪਿੰਡ ਸਿਲਾਨਾ ਵਿਚ ਕ੍ਰਿਕਟ ਖੇਡਣ ਨੂੰ ਲੈ ਕੇ ਆਪਸ ਵਿਚ ਕੁਝ ਨੌਜਵਾਨਾਂ ਦਾ ਝਗੜਾ ਹੋ ਗਿਆ ਅਤੇ ਮਾਮਲਾ ਮਾਰਕੁੱਟ ਤਕ ਪਹੁੰਚ ਗਿਆ। ਮਾਮਲਾ ਇੰਨਾ ਵਧ ਗਿਆ ਕਿ ਪੀੜਤ ਦੀ ਚਾਚੀ ਨੇ ਪੁਲਸ ਨੂੰ ਸੂਚਨਾ ਦਿੱਤੀ, ਜਿਸ 'ਤੇ ਪੁਲਸ ਮੌਕੇ 'ਤੇ ਪੁੱਜੀ। ਪੁਲਸ ਸਭ ਤੋਂ ਪਹਿਲਾਂ ਸ਼ਿਕਾਇਤਕਰਤਾ ਵਲੋਂ ਦਿੱਤੀ ਗਈ ਸੂਚਨਾ 'ਤੇ ਦੋਸ਼ੀਆਂ ਦੇ ਘਰ ਗਈ ਪਰ ਉੱਥੋਂ ਆਉਣ ਤੋਂ ਬਾਅਦ ਸ਼ਿਕਾਇਤਕਰਤਾ ਨੂੰ ਕਿਹਾ ਕਿ ਤੁਸੀਂ ਹਰ ਰੋਜ਼ ਝਗੜਾ ਕਰਦੇ ਹੋਏ ਅਤੇ ਸ਼ਿਕਾਇਤਕਰਤਾ ਮਹਿਲਾ ਨਾਲ ਗਾਲ੍ਹੀ-ਗਲੌਚ ਕਰਨ ਲੱਗੇ।
ਵਿਰੋਧ ਕਰਨ 'ਤੇ ਸ਼ਿਕਾਇਤਕਰਤਾ ਪਰਿਵਾਰ ਦੇ ਇਕ ਮੈਂਬਰ ਅਨੁਪ ਨੂੰ ਹੀ ਪੁਲਸ ਆਪਣੇ ਨਾਲ ਥਾਣੇ ਲੈ ਗਈ ਅਤੇ ਉਸ ਨਾਲ ਕੁੱਟਮਾਰ ਕੀਤੀ ਗਈ। ਇਸ ਤੋਂ ਇਲਾਵਾ ਪੀੜਤ ਨੂੰ ਕਰੰਟ ਵੀ ਲਾਇਆ ਗਿਆ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪੀੜਤ ਦੇ ਸਿਰ 'ਚ ਸੱਟਾਂ ਲੱਗੀਆਂ ਹਨ ਅਤੇ ਡਾਕਟਰ ਮੁਤਾਬਕ ਇਹ ਕੁਝ ਹੀ ਘੰਟਿਆਂ ਦਾ ਮਹਿਮਾਨ ਹੈ।
ਮੁੱਖ ਮੰਤਰੀ ਅਖਿਲੇਸ਼ 'ਮੁਗਲ ਸਲਤਨਤ' ਦੇ ਆਖਿਰੀ ਵਾਰਿਸ: ਭਾਜਪਾ
NEXT STORY