ਬਲਰਾਮਪੁਰ- ਭਾਜਪਾ ਸੰਸਦ ਬ੍ਰਿਜਭੂਸ਼ਣ ਸਿੰਘ ਨੇ ਅੱਜ ਉਤਰ ਪ੍ਰਦੇਸ਼ ਦੀ ਕਾਨੂੰਨ-ਵਿਵਸਥਾ ਨੂੰ ਗੁੰਡਿਆਂ ਦਾ ਖਿਡੌਣਾ ਕਰਾਰ ਦਿੰਦੇ ਹੋਏ ਕਿਹਾ ਕਿ ਸਮਾਜਵਾਦੀ ਪਾਰਟੀ ਆਪਣੇ ਕਰਮਾਂ ਦੀ ਭੇਂਟ ਚੜ ਜਾਵੇਗੀ ਅਤੇ ਮੁੱਖ ਮੰਤਰੀ ਅਖਿਲੇਸ਼ ਯਾਦਵ ਇਸ 'ਮੁਗਲ ਸਲਤਨਤ' ਦੇ ਆਖਿਰੀ ਵਾਰਿਸ ਹਨ। ਸਰਕਾਰ ਅਤੇ ਪੁਲਸ ਪ੍ਰਸ਼ਾਸਨ ਦੇ ਵਿਰੋਧ 'ਚ ਇੱਥੇ ਆਯੋਜਿਤ ਭਾਜਪਾ ਦੇ ਧਰਨਾ-ਪ੍ਰਦਰਸ਼ਨ 'ਚ ਹਿੱਸਾ ਲੈਣ ਆਏ ਸੰਸਦ ਸਿੰਘ ਨੇ ਕਿਹਾ ਕਿ ਪ੍ਰਦੇਸ਼ 'ਚ ਗੁੰਡਿਆਂ ਦਾ ਰਾਜ ਚੱਲ ਰਿਹਾ ਹੈ।
ਜਿਸ ਤਰ੍ਹਾਂ ਘੋਟਾਲਿਆਂ ਕਾਰਨ ਲੋਕਸਭਾ ਚੋਣਾਂ 'ਚ ਕਾਂਗਰਸ ਸਾਫ ਹੋ ਗਈ, ਉਸੇ ਤਰ੍ਹਾਂ ਪ੍ਰਦੇਸ਼ ਦੀ ਸਪਾ ਸਰਕਾਰ ਬਦਹਾਲ ਕਾਨੂੰਨ-ਵਿਵਸਥਾ ਦੀ ਭੇਂਟ ਚੜ ਕੇ ਮੁੜ ਸੱਤਾ 'ਚ ਨਹੀਂ ਆਏਗੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਅਖਿਲੇਸ਼ ਇਸ 'ਮੁਗਲ ਸਲਤਨਤ' ਦੇ ਆਖਿਰੀ ਵਾਰਿਸ ਹਨ ਅਤੇ ਜ਼ਿਲਿਆਂ 'ਚ ਬੈਠੇ ਮੰਤਰੀ ਇਸ ਸਲਤਨਤ ਦੇ ਆਖਿਰੀ ਵਜ਼ੀਰ।
'ਤੀਜੇ ਲਿੰਗ' ਸਾਹਮਣੇ ਅਜੇ ਵੀ ਹਨ ਇਹ ਸਮੱਸਿਆਵਾਂ...
NEXT STORY