ਚੰਡੀਗੜ੍ਹ(ਰਾਏ)-ਮਨੀਮਾਜਰਾ 'ਚ ਇਕ ਕੁੱਤੇ ਦੁਆਰਾ ਬੀਤੀ ਦਿਨੀਂ ਜਿਸ 6 ਸਾਲ ਦੀ ਬੱਚੀ ਫਾਬਿਆ ਨੂੰ ਵੱਢਿਆ ਗਿਆ ਸੀ, ਉਸ ਨੂੰ ਰੈਬੀਜ਼ ਹੋ ਗਿਆ ਹੈ ਅਤੇ ਡਾਕਟਰਾਂ ਨੇ ਕਿਹਾ ਹੈ ਕਿ ਉਸ ਦੇ ਬਚਣ ਦੀ ਕੋਈ ਉਮੀਦ ਨਹੀਂ ਬਚੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਫਾਬਿਆ ਨੂੰ ਅੱਜ ਸਵੇਰੇ ਪੀ. ਜੀ. ਆਈ. 'ਚ ਭਰਤੀ ਕਰਵਾਇਆ ਗਿਆ। ਬੀਤੇ ਦਿਨੀਂ ਫਾਬਿਆ ਨੂੰ ਹਲਕਾ ਬੁਖਾਰ ਆਇਆ ਸੀ ਪਰ ਅੱਜ ਸਵੇਰੇ ਉਸ ਦੀ ਤਬੀਅਤ ਹੋਰ ਵਿਗੜ ਗਈ ਅਤੇ ਮੂੰਹ 'ਚੋਂ ਝੱਗ ਆਉਣ ਲੱਗੀ। ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਕੇ ਗਏ ਜਿਥੇ ਉਸ ਦਾ ਇਲਾਜ ਜਾਰੀ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮੇਅਰ ਪੂਨਮ ਸ਼ਰਮਾ ਨੇ ਵੀ ਮੌਕੇ 'ਤੇ ਪਹੁੰਚ ਕੇ ਫਾਬਿਆ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਇਲਾਜ ਲਈ ਹਰ ਸੰਭਵ ਸਹਾਇਤਾ ਦਿੱਤੇ ਜਾਣ ਦਾ ਭਰੋਸਾ ਦਿੱਤਾ।
ਮੇਅਰ ਦੇ ਅਨੁਸਾਰ ਫਾਬਿਆ ਨੂੰ ਰੈਬੀਜ਼ ਹੋਣ ਦੀ ਪੁਸ਼ਟੀ ਡਾਕਟਰਾਂ ਨੇ ਕਰ ਦਿੱਤੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਫਾਬਿਆ ਦੀ ਹਾਲਤ 'ਚ ਕੋਈ ਸੁਧਾਰ ਨਹੀਂ ਹੋ ਸਕਦਾ, ਇਸ ਲਈ ਪਰਿਵਾਰ ਵਾਲੇ ਉਸ ਨੂੰ ਘਰ ਲੈ ਜਾਣ। ਪਰਿਵਾਰਾਂ ਵਾਲਿਆਂ ਦੁਆਰਾ ਫਾਬਿਆ ਨੂੰ ਘਰ ਲਿਜਾਣ ਤੋਂ ਮਨ੍ਹਾ ਕਰਨ ਦੇ ਬਾਅਦ ਫਾਬਿਆ ਨੂੰ ਆਕਸੀਜਨ 'ਤੇ ਰੱਖਿਆ ਹੋਇਆ ਹੈ। ਮੇਅਰ ਨੇ ਦੱਸਿਆ ਕਿ ਫਾਬਿਆ ਦੇ ਨਾਲ ਵੀ ਹੋਰ 10 ਬੱਚਿਆਂ ਨੂੰ ਵੀ ਉਸੇ ਕੁੱਤੇ ਨੇ ਵੱਢਿਆ ਸੀ, ਉਸ ਦੇ ਬਾਅਦ ਸਾਰਿਆਂ ਬੱਚਿਆਂ ਨੂੰ ਇੰਜੈਕਸ਼ਨ ਲਗਵਾ ਦਿੱਤੇ ਗਏ ਸਨ। ਮੇਅਰ ਸਮੇਤ ਨਿਗਮ ਦੇ ਐੱਮ. ਓ. ਐੱਚ. ਤੇ ਹੋਰ ਅਧਿਕਾਰੀ ਵੀ ਪੀ. ਜੀ. ਆਈ. ਪਹੁੰਚੇ ਤੇ ਉਨ੍ਹਾਂ ਨੇ ਆਪਣੇ-ਆਪਣੇ ਤੌਰ 'ਤੇ ਬੱਚੀ ਦੀ ਮਦਦ ਲਈ ਇੰਤਜ਼ਾਮ ਕਰਵਾਇਆ। ਜਦੋਂ ਤੋਂ ਬੱਚੀ ਪੀ. ਜੀ. ਆਈ. 'ਚ ਭਰਤੀ ਹੈ, ਉਦੋਂ ਤੋਂ ਮੇਅਰ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਉਸ ਦੀ ਸੇਵਾ 'ਚ ਲੱਗੀ ਹੋਈ ਹੈ।
ਬੱਚੀ ਲਈ ਦੁਆ ਕਰਨ ਸ਼ਹਿਰਵਾਸੀ : ਮੇਅਰ
ਮੇਅਰ ਪੂਨਮ ਸ਼ਰਮਾ ਨੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਬੱਚੀ ਦੀ ਸਲਾਮਤੀ ਲਈ ਦੁਆ ਕਰਨ। ਉਨ੍ਹਾਂ ਕਿਹਾ ਕਿ ਸ਼ਹਿਰਵਾਸੀ ਕਿਸੇ ਅਣਹੋਣੀ ਘਟਨਾ ਦੇ ਬਾਅਦ ਮੋਮਬੱਤੀਆਂ ਜਗਾ ਕੇ ਇਕਜੁੱਟ ਹੁੰਦੇ ਹਨ, ਉਸੇ ਤਰ੍ਹਾਂ ਇਸ ਮਾਮਲੇ 'ਚ ਵੀ ਹੁਣ ਉਹ ਸਾਰੇ ਮਿਲ ਕੇ ਦੁਆ ਕਰਨ ਤਾਂ ਕਿ ਬੱਚੀ ਠੀਕ ਹੋ ਸਕੇ।
ਮਾਈ ਨੇਮ ਇਜ਼ ਫਾਬਿਆ
ਫਾਬਿਆ ਦੇ ਪਰਿਵਾਰ ਵਾਲੇ ਜਦੋਂ ਅੱਜ ਦੁਪਹਿਰ ਫਾਬਿਆ ਨੂੰ ਪੀ. ਜੀ. ਆਈ. ਵਿਚ ਭਰਤੀ ਕਰਵਾਉਣ ਨੂੰ ਲੈ ਕੇ ਆਏ ਉਦੋਂ ਤੱਕ ਫਾਬਿਆ ਦੀ ਹਾਲਤ ਠੀਕ ਸੀ ਪਰ ਦੇਰ ਸ਼ਾਮ ਤੱਕ ਉਸ ਦੀ ਹਾਲਤ ਵਿਗੜਦੀ ਗਈ ਅਤੇ ਰਾਤ ਤੱਕ ਹਾਲਤ ਗੰਭੀਰ ਹੋ ਗਈ। ਫਾਬਿਆ ਦਾ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਜਦੋਂ ਡਾਕਟਰਾਂ ਨੇ ਉਸ ਦੀ ਮਾਂ ਨੂੰ ਬੱਚੀ ਦਾ ਨਾਂ ਪੁੱਛਿਆ ਤਾਂ ਮਾਂ ਨੇ ਕੋਈ ਉਤਰ ਨਹੀਂ ਦਿੱਤਾ ਪਰ ਸਟ੍ਰੈਚਰ 'ਤੇ ਲੇਟੀ ਬੱਚੀ ਨੇ ਡਾਕਟਰਾਂ ਨੂੰ ਦੱਸਿਆ, 'ਮਾਈ ਨੇਮ ਇਜ਼ ਫਾਬਿਆ।'
ਇਕਲੌਤੀ ਸੰਤਾਨ ਹੈ ਫਾਬਿਆ
ਮਨੀਮਾਜਰਾ 'ਚ ਰਹਿਣ ਵਾਲੀ ਫਾਬਿਆ ਆਪਣੀ ਮਾਂ ਨਾਲ ਰਹਿੰਦੀ ਹੈ। 6 ਸਾਲ ਪਹਿਲਾਂ ਫਾਬਿਆ ਦੀ ਮਾਂ ਦਾ ਉਸ ਦੇ ਪਤੀ ਨਾਲ ਤਲਾਕ ਹੋ ਚੁੱਕਾ ਹੈ। ਪਰਿਵਾਰ 'ਚ 2 ਲੜਕੀਆਂ ਸਨ, ਤਲਾਕ ਮਗਰੋਂ ਇਕ ਬੱਚੀ ਨੂੰ ਫਾਬਿਆ ਦਾ ਪਿਤਾ ਆਪਣੇ ਨਾਲ ਲੈ ਗਿਆ, ਜਦੋਂ ਕਿ ਫਾਬਿਆ ਹੈ ਜੋ ਆਪਣੀ ਮਾਂ ਨਾਲ ਰਹਿੰਦੀ ਹੈ। ਫਾਬਿਆ ਦੀ ਮਾਂ ਮਨੀਮਾਜਰਾ 'ਚ ਹੀ ਪੀ. ਜੀ. 'ਚ ਰਹਿਣ ਵਾਲੇ ਬੱਚਿਆਂ ਲਈ ਖਾਣਾ ਬਣਾਉਣ ਦਾ ਕੰਮ ਕਰਦੀ ਹੈ।
ਹੋਰ ਬੱਚਿਆਂ ਨੂੰ ਵੀ ਬੀਮਾਰੀ ਦਾ ਖਤਰਾ : ਮਨੀਮਾਜਰਾ 'ਚ ਜਿਸ ਦਿਨ ਫਾਬਿਆ ਨੂੰ ਕੁੱਤੇ ਨੇ ਕੱਟਿਆ ਸੀ, ਉਸ ਦਿਨ ਕੁੱਤੇ ਨੇ ਲਗਭਗ 10 ਹੋਰ ਬੱਚਿਆਂ ਨੂੰ ਕੱਟਿਆ ਸੀ। ਨਿਗਮ ਦੁਆਰਾ ਇਕ ਵਿਸ਼ੇਸ਼ ਅਭਿਆਨ ਚਲਾ ਕੇ ਸਾਰਿਆਂ ਬੱਚਿਆਂ ਨੂੰ ਇੰਜੈਕਸ਼ਨ ਲਗਵਾ ਦਿੱਤੇ ਗਏ ਸਨ ਪਰ ਇਸ ਦੇ ਬਾਵਜੂਦ ਫਾਬਿਆ ਨੂੰ ਰੈਬੀਜ਼ ਹੋ ਗਿਆ। ਇਸ ਤੋਂ ਹੋਰ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਵੀ ਇਸ ਗੱਲ ਦਾ ਡਰ ਸਤਾਉਣ ਲੱਗਾ ਹੈ ਕਿ ਕਿਤੇ ਉਨ੍ਹਾਂ ਦੇ ਬੱਚਿਆਂ ਨੂੰ ਕੋਈ ਬੀਮਾਰੀ ਨਾ ਲੱਗ ਜਾਵੇ। ਨਗਰ ਨਿਗਮ ਕਮਿਸ਼ਨਰ ਵੀ. ਪੀ. ਸਿੰਘ ਨੇ ਕਿਹਾ ਕਿ ਮਨੀਮਾਜਰਾ ਵਿਚ ਆਵਾਰਾ ਕੁੱਤੇ ਦੁਆਰਾ ਫਾਬਿਆ ਸਮੇਤ ਜਿਨ੍ਹਾਂ ਹੋਰ ਬੱਚਿਆਂ ਨੂੰ ਕੱਟਿਆ ਗਿਆ ਸੀ, ਉਨ੍ਹਾਂ ਦੇ ਪਰਾਪਰ ਇਲਾਜ ਲਈ ਡੌਗ ਬਾਈਟ ਕੇਸ ਮਾਹਿਰਾਂ ਤੋਂ ਰਾਏ ਦੁਆਰਾ ਉਨ੍ਹਾਂ ਤੋਂ ਮਨੀਮਾਜਰਾ 'ਚ ਆਵਾਰਾ ਕੁੱਤਿਆਂ ਨੂੰ ਉਠਵਾਉਣ ਜਾਣ ਲਈ ਪੁੱਛੇ ਜਾਣ 'ਤੇ ਵੀ. ਪੀ. ਸਿੰਘ ਨੇ ਕਿਹਾ ਕਿ ਕੱਲ ਮਨੀਮਾਜਰਾ ਤੋਂ ਸਾਰੇ ਆਵਾਰਾ ਕੁੱਤਿਆਂ ਨੂੰ ਉਠਾਇਆ ਜਾਵੇਗਾ।
ਮੇਅਰ ਦੀ ਐੱਨ. ਜੀ. ਓ. ਨੂੰ ਸਖਤ ਹਦਾਇਤ, ਨਸਬੰਦੀ ਮਾਮਲੇ 'ਚ ਰੁਕਾਵਟ ਨਾ ਪਾਓ : ਨਗਰ ਨਿਗਮ ਦੁਆਰਾ ਸ਼ਹਿਰ 'ਚ ਕੀਤੀ ਜਾ ਰਹੀ ਕੁੱਤਿਆਂ ਦੀ ਨਸਬੰਦੀ ਦੇ ਮਾਮਲੇ 'ਚ ਮੇਅਰ ਪੂਨਮ ਸ਼ਰਮਾ ਨੇ ਕਈ ਐੱਨ. ਜੀ. ਓ. ਨੂੰ ਚਿਤਾਵਨੀ ਦਿੱਤੀ ਕਿ ਉਹ ਕੁੱਤਿਆਂ ਦੀ ਨਸਬੰਦੀ ਦੇ ਕੰਮ 'ਚ ਰੁਕਾਵਟ ਨਾ ਪਾਉਣ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੁਆਰਾ ਚਲਾਏ ਜਾ ਰਹੇ ਇਸ ਪ੍ਰੋਗਰਾਮ 'ਚ ਐੱਨ. ਜੀ. ਓ. ਤੇ ਲੋਕਾਂ ਨੂੰ ਉਨ੍ਹਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ, ਨਾ ਕਿ ਉਲਟਾ ਇਸ 'ਚ ਰੁਕਾਵਟ ਪਾਉਣ ਦਾ ਯਤਨ ਕਰਨਾ ਚਾਹੀਦਾ ਹੈ। ਮੇਅਰ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਨਗਰ ਨਿਗਮ ਦੁਆਰਾ ਕੁੱਤਿਆਂ ਦੀ ਨਸਬੰਦੀ ਦੇ ਚਲਾਏ ਜਾ ਰਹੇ ਪ੍ਰੋਗਰਾਮ 'ਚ ਕੁਝ ਐੱਨ. ਜੀ. ਓ. ਵਲੋਂ ਰੁਕਾਵਟ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਜਾਵੇਗਾ।
ਬਾਜਵਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਵੱਡੇ ਚਿਹਰਿਆਂ ਦੀ ਲੋੜ ਨਹੀਂ : ਅਮਰਿੰਦਰ
NEXT STORY