ਨਵੀਂ ਦਿੱਲੀ(ਯੂ. ਐੱਨ. ਆਈ.)— 2-ਜੀ ਸਪੈਕਟਰਮ ਘਪਲੇ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਬਿਊਰੋ ਨੇ ਅੱਜ ਵਿਸ਼ੇਸ਼ ਅਦਾਲਤ 'ਚ ਕਿਹਾ ਕਿ ਸਾਬਕਾ ਦੂਰ-ਸੰਚਾਰ ਮੰਤਰੀ ਏ. ਰਾਜਾ ਨੇ ਸਪੈਕਟਰਮ ਅਲਾਟਮੈਂਟ ਮਾਮਲੇ 'ਚ ਤਤਕਾਲੀਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਗੁਮਰਾਹ ਕੀਤਾ ਸੀ। ਵਿਸ਼ੇਸ਼ ਸਰਕਾਰੀ ਵਕੀਲ ਆਨੰਦ ਗਰੋਵਰ ਨੇ ਅਦਾਲਤ 'ਚ ਕਿਹਾ ਕਿ ਸ਼੍ਰੀ ਰਾਜਾ ਨੇ ਹੋਰਨਾਂ ਮੁਲਜ਼ਮਾਂ ਨਾਲ ਰਲ ਕੇ ਸਾਜ਼ਿਸ਼ ਰਚੀ ਅਤੇ ਮੁਲਜ਼ਮ ਕੰਪਨੀਆਂ ਨੂੰ 2-ਜੀ ਲਾਇਸੈਂਸ ਅਲਾਟਮੈਂਟ 'ਚ ਫਾਇਦਾ ਪਹੁੰਚਾਉਣ ਲਈ ਅਰਜ਼ੀਆਂ ਜਮ੍ਹਾ ਕਰਨ ਦੀ ਮਿਤੀ ਬਦਲ ਕੇ ਪਹਿਲਾਂ ਕਰ ਦਿੱਤੀ। ਮਾਮਲੇ ਦੀ ਅਗਲੀ ਸੁਣਵਾਈ 25 ਮਈ ਨੂੰ ਹੋਵੇਗੀ। 2-ਜੀ ਸਪੈਕਟਰਮ ਘਪਲਾ ਮਾਮਲੇ 'ਚ ਸ਼੍ਰੀ ਰਾਜਾ ਦੇ ਇਲਾਵਾ ਦਰਮੁੱਕ ਦੀ ਸੰਸਦ ਮੈਂਬਰ ਕਨੀਮੋਝੀ ਅਤੇ 15 ਹੋਰ ਵਿਅਕਤੀ ਮੁਲਜ਼ਮ ਹਨ। ਇਨ੍ਹਾਂ 'ਚ ਕਈ ਕੰਪਨੀਆਂ ਦੇ ਚੋਟੀ ਦੇ ਅਧਿਕਾਰੀ ਵੀ ਸ਼ਾਮਲ ਹਨ।
ਕੈਨੇਡਾ 5 ਸਾਲ ਤਕ ਭਾਰਤ ਨੂੰ ਯੂਰੇਨੀਅਮ ਦੇਵੇਗਾ : ਮੋਦੀ
NEXT STORY