ਮੁਸਰਤ ਆਲਮ ਦੀ ਅਗਵਾਈ 'ਚ ਲੱਗੇ ਭਾਰਤੀ ਵਿਰੋਧੀ ਨਾਅਰੇ
ਸ਼੍ਰੀਨਗਰ(ਮਜੀਦ)¸ ਸ਼੍ਰੀਨਗਰ ਵਿਚ ਇਕ ਵਾਰ ਫਿਰ ਪਾਕਿਸਤਾਨੀ ਝੰਡਾ ਲਹਿਰਾਉਣ ਦੀ ਘਟਨਾ ਕਾਰਨ ਹੰਗਾਮਾ ਹੋ ਗਿਆ। ਹਾਲ ਹੀ ਵਿਚ ਜੇਲ ਵਿਚੋਂ ਛੱਡੇ ਗਏ ਵੱਖਵਾਦੀ ਆਗੂ ਮੁਸਰਤ ਆਲਮ ਦੀ ਅਗਵਾਈ ਵਿਚ ਇਕ ਰੋਸ ਵਿਖਾਵੇ ਵਿਚ ਪਾਕਿਸਤਾਨੀ ਝੰਡਾ ਲਹਿਰਾਇਆ ਗਿਆ। ਦਰਜਨ ਕੁ ਲੋਕਾਂ ਨੇ ਪਾਕਿਸਤਾਨੀ ਝੰਡੇ ਫੜੇ ਹੋਏ ਸਨ ਅਤੇ ਭਾਰਤ ਵਿਰੋਧੀ ਨਾਅਰੇ ਲਗਾ ਰਹੇ ਸਨ। ਜਾਣਕਾਰੀ ਅਨੁਸਾਰ ਹੁਰੀਅਤ ਕਾਨਫਰੰਸ (ਜੀ) ਦੇ ਚੇਅਰਮੈਨ ਸਈਅਦ ਅਲੀ ਸ਼ਾਹ ਗਿਲਾਨੀ ਦੇ ਅੱਜ ਨਵੀਂ ਦਿੱਲੀ ਤੋਂ ਘਾਟੀ ਵਿਚ ਵਾਪਸੀ ਵੇਲੇ ਸ਼੍ਰੀਨਗਰ ਪਹੁੰਚਣ 'ਤੇ ਪਾਕਿਸਤਾਨੀ ਝੰਡੇ ਲਹਿਰਾਏ ਗਏ। ਇਸ ਦੌਰਾਨ ਮੁਸਰਤ ਆਲਮ ਵੀ ਮੌਜੂਦ ਸੀ। ਜਦਕਿ ਕਈ ਨੌਜਵਾਨਾਂ ਨੇ ਪਾਕਿਸਤਾਨੀ ਝੰਡੇ ਲਹਿਰਾਏ ਅਤੇ ਭਾਰਤ ਵਿਰੁੱਧ ਨਾਅਰੇਬਾਜ਼ੀ ਕੀਤੀ। ਇਹੀ ਨਹੀਂ, ਰਿਪੋਰਟਾਂ ਦੇ ਆਧਾਰ 'ਤੇ ਮੁਸਰਤ ਆਲਮ ਨੇ ਵੀ ਗਿਲਾਨੀ ਦਾ ਸਵਾਗਤ ਕਰਨ ਲਈ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ।
ਸੂਬਾ ਸਰਕਾਰ ਵਿਚ ਸ਼ਾਮਲ ਭਾਜਪਾ ਨੇ ਇਸ ਘਟਨਾ ਦਾ ਸਖਤ ਵਿਰੋਧ ਕੀਤਾ ਹੈ। ਕੁਝ ਹਫਤੇ ਪਹਿਲਾਂ ਹੋਰ ਵੱਖਵਾਦੀ ਆਗੂ ਅਮੀਆ ਅੰਦਰਾਬੀ ਨੇ ਵੀ ਇਕ ਰੈਲੀ ਵਿਚ ਪਾਕਿਸਤਾਨੀ ਝੰਡੇ ਲਹਿਰਾਏ ਸਨ ਜਿਨ੍ਹਾਂ 'ਤੇ ਵੀ ਵਿਵਾਦ ਹੋਇਆ ਸੀ।
ਰਾਜਾ ਨੇ ਮਨਮੋਹਨ ਨੂੰ ਕੀਤਾ ਸੀ ਗੁਮਰਾਹ : ਸੀ. ਬੀ.ਆਈ.
NEXT STORY