ਸਰਾਈਪਾਲੀ/ਰਾਏਪੁਰ- ਮਹਾਸਮੁੰਦ ਜ਼ਿਲੇ ਦੇ ਕੋਟਦਵਾਰੀ ਸਥਿਤ ਘੋੜਾਧਾਰ ਪ੍ਰਪਾਤ 'ਤੇ 2 ਲੜਕੀਆਂ ਨੇ 500 ਫੁੱਟ ਦੀ ਉੱਚਾਈ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ। ਦੋਵੇਂ 13 ਅਪ੍ਰੈਲ ਨੂੰ ਘਰ ਤੋਂ ਸਾਈਕਲ 'ਤੇ ਨਿਕਲੀਆਂ ਸਨ। ਪੁਲਸ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਦੋਵੇਂ ਸਮਲੈਂਗਿਕ ਸਨ ਅਤੇ ਆਪਸ 'ਚ ਪ੍ਰੇਮ ਕਰਦੀਆਂ ਸਨ। ਰਿਸ਼ਤੇ ਨੂੰ ਸਮਾਜਿਕ ਮਨਜ਼ੂਰੀ ਨਾ ਮਿਲਣ ਅਤੇ ਇਕ ਲੜਕੀ ਦੇ ਕਿਤੇ ਹੋਰ ਵਿਆਹ ਤੈਅ ਕਰ ਦਿੱਤੇ ਜਾਣ ਕਾਰਨ ਦੋਹਾਂ ਨੇ ਖੁਦਕੁਸ਼ੀ ਕਰਨ ਦਾ ਫੈਸਲਾ ਕੀਤਾ। ਬਲੋਦਾ ਚੌਕ ਥਾਣਾ ਇੰਚਾਰਜ ਨੇਤਾਮ ਨੇ ਬੁੱਧਵਾਰ ਦੀ ਦੁਪਹਿਰ ਦੋਹਾਂ ਦੇ ਸਮਲੈਂਗਿਕ ਹੋਣ ਦੀ ਪੁਸ਼ਟੀ ਕੀਤੀ ਹੈ। ਮੰਗਲਵਾਰ ਨੂੰ ਕੋਟਦਵਾਰੀ ਸਥਿਤ ਪ੍ਰਪਾਤ ਕੋਲ 2 ਲੜਕੀਆਂ ਦੀਆਂ ਲਾਸ਼ਾਂ ਚੱਟਾਨ 'ਚ ਫੱਸੀਆਂ ਮਿਲੀਆਂ ਸਨ। ਲਾਸ਼ਾਂ ਚੱਟਾਨ 'ਚ ਬੁਰੀ ਤਰ੍ਹਾਂ ਫੱਸੀਆਂ ਹੋਈਆਂ ਸਨ, ਜਿਨ੍ਹਾਂ ਨੂੰ ਕਾਫੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਗਿਆ। ਜਾਂਚ 'ਚ ਪਹਾੜੀ ਦੇ ਉੱਪਰ ਲੜਕੀਆਂ ਦੀ ਸਾਈਕਲ ਬਰਾਮਦ ਕੀਤੀ ਗਈ। ਇਸ ਤੋਂ ਬਾਅਦ ਪੁਲਸ ਨੇ ਨੇੜੇ-ਤੇੜੇ ਦੇ ਖੇਤਰਾਂ ਤੋਂ ਗਾਇਬ ਲੜਕੀਆਂ ਬਾਰੇ ਜਾਣਕਾਰੀ ਜੁਟਾਈ, ਜਿਸ 'ਚ ਸਾਹਮਣੇ ਆਇਆ ਕਿ ਟੇਮਰੀ ਪਿੰਡ ਦੀਆਂ 2 ਲੜਕੀਆਂ ਰੇਖਾ ਪਟੇਲ (25) ਅਤੇ ਚੰਚਲਾ ਚੌਹਾਨ (19) 13 ਅਪ੍ਰੈਲ ਤੋਂ ਲਾਪਤਾ ਹਨ। ਉਹ ਉਕਤ ਤਰੀਕ ਨੂੰ ਸਾਈਕਲ 'ਤੇ ਘਰ ਤੋਂ ਨਿਕਲੀਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਦਾ ਕੁਝ ਪਤਾ ਨਹੀਂ ਹੈ।
ਪੁਲਸ ਨੇ ਲੜਕੀਆਂ ਦੇ ਪਿੰਡ ਪੁੱਜ ਕੇ ਪੁੱਛ-ਗਿੱਛ ਕੀਤੀ ਤਾਂ ਪਤਾ ਲੱਗਾ ਕਿ ਦੋਹਾਂ ਨੇ ਡੂੰਘੀ ਦੋਸਤੀ ਸੀ, ਜਿੱਥੇ ਵੀ ਜਾਣਾ ਹੁੰਦਾ ਸੀ, ਦੋਵੇਂ ਨਾਲ-ਨਾਲ ਜਾਂਦੇ ਸਨ। 28 ਅਪ੍ਰੈਲ ਨੂੰ ਰੇਖਾ ਦਾ ਵਿਆਹ ਹੋਣਾ ਵਾਲਾ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਵਿਆਹ ਤੈਅ ਹੋਣ ਦੇ ਬਾਅਦ ਤੋਂ ਹੀ ਦੋਵੇਂ ਪਰੇਸ਼ਾਨ ਰਹਿਣ ਲੱਗੀਆਂ ਸਨ। ਪੁਲਸ ਦਾ ਕਹਿਣਾ ਹੈ ਕਿ ਦੋਨੋਂ ਆਪਸ 'ਚ ਪ੍ਰੇਮ ਕਰਦੀਆਂ ਸਨ ਅਤੇ ਜੀਵਨ ਭਰ ਨਾਲ ਰਹਿਣਾ ਚਾਹੁੰਦੀਆਂ ਸਨ। ਉਨ੍ਹਾਂ ਦੇ ਰਿਸ਼ਤੇ ਨੂੰ ਪਰਿਵਾਰ ਅਤੇ ਸਮਾਜ ਵੱਲੋਂ ਨਾ ਅਪਣਾਏ ਜਾਣ ਕਾਰਨ ਉਹ ਬੇਹੱਦ ਨਾਰਾਜ਼ ਸਨ। ਨਾਲ ਜਿਊਂਣਾ ਸੰਭਵ ਨਹੀਂ ਹੋਣ ਕਰਨ ਦੋਹਾਂ ਨੇ ਨਾਲ ਮਰਨ ਦਾ ਫੈਸਲਾ ਲਿਆ ਅਤੇ ਖੁਦਕੁਸ਼ੀ ਕਰ ਲਈ।
ਵਿਆਹ ਦੀਆਂ ਤਿਆਰੀਆਂ ਲਈ ਆਈਆਂ ਸਨ ਬਾਜ਼ਾਰ, ਵਾਪਰੇ ਹਾਦਸੇ 'ਚ ਮਾਂ ਦੇ ਹੋ ਗਏ 3 ਟੁੱਕੜੇ (ਵੀਡੀਓ)
NEXT STORY