ਯਮੁਨਾਨਗਰ- ਜਗਾਧਰੀ ਵਰਕਸ਼ਾਪ ਰੋਡ 'ਤੇ ਕਮਾਨੀ ਚੌਕ ਨੇੜੇ ਤੇਜ਼ ਰਫਤਾਰ ਡੰਪਰ ਨੇ ਸਕੂਟੀ 'ਤੇ ਜਾ ਰਹੀ ਔਰਤ ਨੂੰ ਕੁਚਲ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਮਾਇਆਪੁਰੀ ਬੈਂਕ ਕਾਲੋਨੀ ਦੀ ਰਹਿਣ ਵਾਲੀ 42 ਸਾਲਾ ਬ੍ਰਜਬਾਲਾ ਆਪਣੀ ਬੇਟੀ ਪ੍ਰਿਯੰਕਾ ਨਾਲ ਐਕਟਿਵਾ 'ਤੇ ਬਾਜ਼ਾਰ ਜਾ ਰਹੀ ਸੀ, ਜਿਸ ਦੌਰਾਨ ਕਮਾਨੀ ਚੌਕ ਨੇੜੇ ਟਰੱਕ ਨੇ ਉਸ ਨੂੰ ਆਪਣੇ 'ਚ ਲੈ ਲਿਆ। ਇਸ ਦਰਦਨਾਕ ਹਾਦਸੇ ਨਾਲ ਘਰ 'ਚ ਚੱਲ ਰਹੀਆਂ ਵਿਆਹ ਦੀਆਂ ਤਿਆਰੀਆਂ ਅਤੇ ਖੁਸ਼ੀਆਂ ਨੂੰ ਵੀ ਗ੍ਰਹਿਣ ਲੱਗ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਜਿਸ ਸਮੇਂ ਔਰਤ ਟਰੱਕ ਦੀ ਟੱਕਰ ਲੱਗਣ ਨਾਲ ਸਕੂਟੀ ਤੋਂ ਡਿੱਗੀ, ਉਸ ਸਮੇਂ ਔਰਤ ਟਰੱਕ ਦੇ ਟਾਇਰਾਂ ਹੇਠਾਂ ਜਾ ਡਿੱਗੀ ਅਤੇ ਉਸ਼ ਦੀ ਬੇਟੀ ਪ੍ਰਿਯੰਕਾ ਵਾਲ-ਵਾਲ ਬਚ ਗਈ। ਬ੍ਰਜਬਾਲਾ ਦੀ ਬੇਟੀ ਪ੍ਰਿਯੰਕਾ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ ਇਕ ਹਫਤੇ ਬਾਅਦ ਹੋਣਾ ਸੀ ਅਤੇ ਉਹ ਆਪਣੀ ਮਾਂ ਨਾਲ ਵਿਆਹ ਦਾ ਸਾਮਾਨ ਖਰੀਦਣ ਲਈ ਬਾਜ਼ਾਰ ਗਈ ਸੀ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਔਰਤ ਦਾ ਸਰੀਰ ਟਰੱਕ ਦੇ ਹੇਠਾਂ ਆਉਂਦੇ ਹੀ 3 ਹਿੱਸਿਆਂ 'ਚ ਵੰਡਿਆਂ ਗਿਆ। ਲਾਸ਼ ਇੰਨੀ ਬੁਰੀ ਤਰ੍ਹਾਂ ਕੁਚਲੀ ਜਾ ਚੁੱਕੀ ਸੀ ਕਿ ਪੁਲਸ ਨੂੰ ਮ੍ਰਿਤਕਾ ਦੇ ਸਰੀਰ ਦੇ ਹਿੱਸਿਆਂ ਨੂੰ ਖੁਰਚ ਕੇ ਚੁੱਕਣਾ ਪਿਆ। ਪੁਲਸ ਨੇ ਔਰਤ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲਿਆ ਅਤੇ ਲੋਕਾਂ ਨੇ ਡੰਪਰ ਡਰਾਈਵਰ ਨੂੰ ਫੜ ਕੇ ਪੁਲਸ ਦੇ ਹਵਾਲੇ ਕੀਤਾ। ਸਿਟੀ ਐੱਸ. ਐੱਚ. ਓ. ਵੀਰੇਂਦਰ ਰਾਣਾ ਨੇ ਦੱਸਿਆ ਕਿ ਟਰੱਕ ਡਰਾਈਵਰ ਨੂੰ ਜੋ ਵਿਜੇ ਕਾਲੋਨੀ ਦਾ ਰਹਿਣ ਵਾਲਾ ਹੈ ਅਤੇ ਟਰੱਕ ਨੂੰ ਕਬਜ਼ੇ 'ਚ ਲੈ ਕੇ ਟਰੱਕ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਸਵਾ ਕਿਲੋ ਚਾਂਦੀ ਖਾਤਰ ਔਰਤ ਨੂੰ ਦਿੱਤੀ ਅਜਿਹੀ ਮੌਤ ਕਿ ਦੇਖਣ ਵਾਲੇ ਦੀ ਰੂਹ ਕੰਬ ਗਈ (ਦੇਖੋ ਤਸਵੀਰਾਂ)
NEXT STORY