ਗੁਰਦਾਸਪੁਰ- ਗੁਰਦਾਸਪੁਰ ਦੇ ਪਿੰਡ ਯਾਦਪੁਰ ਸੇਖਵਾਂ 'ਚ ਇਕ ਪਰਿਵਾਰ ਨਾਲ ਤਾਂਤਰਿਕ ਵਲੋਂ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਾਂਤਰਿਕ ਨੇ ਉਸ ਨੂੰ ਵਿਦੇਸ਼ ਜਾਣ ਦੀ ਥਾਂ ਇੱਥੇ ਹੀ ਉਸ ਦਾ ਕੰਮ ਵਧੀਆ ਕਰਨ ਲਈ ਸੋਨੇ-ਚਾਂਦੀ ਦੀ ਪੂਜਾ ਕਰਵਾਈ ਸੀ, ਜਿਸ ਲਈ ਤਾਂਤਰਿਕ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੇ ਘਰ ਆਇਆ ਸੀ। ਇਸ ਦੌਰਾਨ ਤਾਂਤਰਿਕ ਸੋਨਾ-ਚਾਂਦੀ ਲੈ ਕੇ ਫਰਾਰ ਹੋ ਗਿਆ।
ਪੀੜਤ ਪਰਿਵਾਰ ਦੇ ਮੈਂਬਰ ਦਾ ਕਹਿਣਾ ਹੈ ਕਿ ਤਾਂਤਰਿਕ ਨੇ ਸਾਨੂੰ ਕਮਾਈ 'ਚ ਬਰਕਤ ਪਾਉਣ ਅਤੇ ਇੱਥੇ ਹੀ ਕੰਮ ਵਧੀਆ ਢੰਗ ਨਾਲ ਚਲਾਉਣ ਲਈ ਪੂਜਾ ਕਰਾਉਣ ਨੂੰ ਕਿਹਾ। ਉਨ੍ਹਾਂ ਕਿਹਾ ਕਿ ਤਾਂਤਰਿਕ ਨੇ ਸਾਨੂੰ ਅੱਧਾ ਕਿਲੋ ਸੋਨਾ ਤੇ ਚਾਂਦੀ ਲੈ ਕੇ ਆਉਣ ਲਈ ਕਿਹਾ ਅਤੇ ਅਸੀਂ ਪਰਿਵਾਰ ਦੇ ਤਿੰਨੋਂ ਜੀਅ ਪੂਜਾ ਵਿਚ ਬੈਠੇ ਸੀ, ਮਗਰੋਂ ਉਨ੍ਹਾਂ ਨੇ ਸਾਨੂੰ ਬਾਹਰ ਜਾਣ ਲਈ ਕਿਹਾ। ਅਸੀਂ ਬਾਹਰ ਆ ਗਏ ਅਤੇ ਮਗਰੋਂ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਕਦੋਂ ਫਰਾਰ ਹੋ ਗਏ। ਅਸੀਂ ਉਸ ਸਮੇਂ ਹੀ ਦੇਖਿਆ ਕਿ ਸਾਡਾ ਸਮਾਨ ਉੱਥੇ ਨਹੀਂ ਹੈ। ਅਸੀਂ ਕਾਫੀ ਭੱਜ-ਦੌੜ ਕੀਤੀ ਪਰ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਕਿੱਧਰ ਚੱਲੇ ਗਏ। ਉੱਧਰ ਪੁਲਸ ਇਸ ਮਾਮਲੇ ਦੀ ਕਾਰਵਾਈ ਦੀ ਗੱਲ ਕਹਿ ਰਹੀ ਹੈ। ਫਿਲਹਾਲ ਦੋਸ਼ੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ ਅਤੇ ਪੁਲਸ ਵਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਨਿਜ਼ਾਮ ਬਦਲਣ ਨੂੰ ਕਾਹਲੇ ਪੰਜਾਬ ਦੇ ਲੋਕ : ਭਗਵੰਤ ਮਾਨ (ਵੀਡੀਓ)
NEXT STORY