ਸ਼ਿਮਲਾ- ਹਿਮਾਚਲ ਦੇ ਇਤਿਹਾਸਕ ਰਿਜ ਮੈਦਾਨ 'ਤੇ ਕਰਵਾਏ ਗਏ ਸਮਾਰੋਹ 'ਚ ਰੋਂਗਟੇ ਖੜ੍ਹੇ ਕਰ ਦੇਣ ਵਾਲੇ ਸਟੰਟ ਦੇਖਣ ਨੂੰ ਮਿਲੇ। ਜਾਣਕਾਰੀ ਅਨੁਸਾਰ ਕੁੰਗਫੁ ਰਾਮਪੁਰ ਕਰਾਟੇ ਦੇ ਨੌਜਵਾਨਾਂ ਅਤੇ ਖਿਡਾਰੀਆਂ ਨੇ ਜਾਨ ਜ਼ੋਖਮ 'ਚ ਪਾਉਣ ਵਾਲੇ ਕਰਤੱਵ ਦਿਖਾਏ। ਉੱਥੇ ਹੀ ਸਟੰਟ ਦੌਰਾਨ ਇਕ ਨੰਨ੍ਹੀ ਬੱਚੀ ਦੇ ਉੱਪਰੋਂ ਮੋਟਰਸਾਈਕਲ ਕੱਢਿਆ ਗਿਆ, ਜਿਸ ਨੂੰ ਦੇਖ ਕੇ ਲੋਕਾਂ ਦੇ ਮੂੰਹ 'ਚੋਂ ਆਹ ਨਿਕਲ ਗਈ। ਇਸ ਦੌਰਾਨ ਇਕ ਨੌਜਵਾਨ ਦੇ ਸਿਰ 'ਤੇ ਟਿਊਬ ਲਾਈਟ ਤੋੜਨ ਅਤੇ ਜ਼ਮੀਨ 'ਤੇ ਲੇਟੇ ਖਿਡਾਰੀ ਦੇ ਉਪਰੋਂ ਕਾਰ ਲੰਘਾਉਣ ਵਰਗੇ ਸਟੰਟ ਵੀ ਦਿਖਾਏ ਗਏ। ਇਸ ਤੋਂ ਇਲਾਵਾ ਇਕ ਨੌਜਵਾਨ ਦੇ ਸਿਰ 'ਤੇ ਇਕੱਠੇ ਤਿੰਨ ਇੱਟਾਂ ਤੋੜੀਆਂ ਗਈਆਂ। ਇਸ ਤਰ੍ਹਾਂ ਸਮਾਰੋਹ 'ਚ ਅਜਿਹੇ ਹੀ ਕਈ ਅਨੋਖੇ ਸਟੰਟ ਦਿਖਾਏ ਗਏ। ਸਮਾਰੋਹ 'ਚ ਪੁਲਸ ਦੀ ਲੇਡੀ ਬਾਈਕਰਜ਼ ਨੇ ਹੈਰਾਨੀਜਨਕ ਕਰਤੱਵ ਦਿਖਾਏ। ਲੇਡੀ ਬਾਈਕਰਜ਼ ਦੇ ਇਹ ਸਟੰਟ ਦੇਖ ਕੇ ਸਾਰੇ ਹੈਰਾਨ ਰਹਿ ਗਏ। ਹਾਲਾਂਕਿ ਕੁਝ ਸਟੰਟ ਅਧੂਰੇ ਵੀ ਰਹਿ ਗਏ ਪਰ ਖਿਡਾਰੀਆਂ ਨੇ ਲੋਕਾਂ ਨੂੰ ਜ਼ਰੂਰ ਹੈਰਾਨ ਕੀਤਾ। ਖਾਸ ਗੱਲ ਤਾਂ ਇਹ ਹੈ ਕਿ ਹਿਮਾਚਲ ਦਿਵਸ ਦਾ ਰਾਜ ਪੱਧਰੀ ਸਮਾਰੋਹ ਇਸ ਵਾਰ ਚੰਬਾ 'ਚ ਮਨਾਇਆ ਗਿਆ। ਇੱਥੇ ਮੁੱਖ ਮੰਤਰੀ ਵੀਰਭੱਦਰ ਸਿੰਘ ਵੀ ਸ਼ਾਮਲ ਹੋਏ।
ਮਜ਼ਬੂਤ ਦਿਲ ਵਾਲੇ ਹੀ ਦੇਖਣ ਮਾਂ-ਬੇਟੇ ਦੀਆਂ ਇਹ ਦਰਦਨਾਕ ਮੌਤ ਦੀਆਂ ਤਸਵੀਰਾਂ (ਦੇਖੋ ਤਸਵੀਰਾਂ)
NEXT STORY