ਨਵੀਂ ਦਿੱਲੀ- ਰੇਲਵੇ ਬੋਰਡ ਦੀ ਸੈਕ੍ਰੇਟਰੀ ਅਰਵਿੰਦ ਗਿੱਲ ਅਤੇ ਉਨ੍ਹਾਂ ਦੇ ਆਈ. ਆਈ. ਟੀ. ਸਟੂਡੈਂਟ ਬੇਟੇ ਗਗਨ ਦੀ ਮੌਤ ਦੇ ਮਾਮਲੇ 'ਚ ਪੁਲਸ ਖੁਦਕੁਸ਼ੀ ਦਾ ਸ਼ੱਕ ਜ਼ਾਹਰ ਕਰ ਰਹੀ ਹੈ। ਪੁਲਸ ਅਨੁਸਾਰ ਬੇਟੇ ਨੂੰ ਫਾਹੇ ਨਾਲ ਲਟਕਿਆ ਦੇਖ ਮਾਂ ਨੇ ਹੱਥਾਂ ਦੀਆਂ ਨੱਸਾਂ ਕੱਟੀਆਂ ਹੋਣਗੀਆਂ। ਹਾਲਾਂਕਿ ਪੁਲਸ ਅਜੇ ਕਿਸੇ ਵੀ ਫਾਈਨਲ ਨਤੀਜੇ 'ਤੇ ਨਹੀਂ ਪੁੱਜੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਹੀ ਸੱਚਾਈ ਦਾ ਪਤਾ ਲੱਗ ਸਕੇਗਾ। ਦੂਜੇ ਪਾਸੇ ਮੀਡੀਆ ਨਾਲ ਗੱਲਬਾਤ ਦੌਰਾਨ ਪਤੀ ਹਰਮੀਤ ਇਸ ਨੂੰ ਖੁਦਕੁਸ਼ੀ ਦੇ ਐਂਗਲ ਨਾਲ ਜੋੜ ਕੇ ਦੇਖ ਰਹੇ ਹਨ।
ਹਰਮੀਤ ਨੇ ਹਾਦਸੇ ਵਾਲੀ ਜਗ੍ਹਾ ਦੇਖਣ ਤੋਂ ਬਾਅਦ ਸ਼ੱਕ ਜ਼ਾਹਰ ਕੀਤਾ ਹੈ ਕਿ ਬੇਟੇ ਨੇ ਮਾਂ ਨੂੰ ਮਾਰਿਆ ਅਤੇ ਫਿਰ ਫਾਹਾ ਲਗਾ ਕੇ ਜਾਨ ਦੇ ਦਿੱਤੀ। ਹਰਮੀਤ ਨੇ ਦੱਸਿਆ ਕਿ ਕਰੀਬ 3 ਸਾਲ ਪਹਿਲਾਂ ਪ੍ਰੇਮ ਪ੍ਰਸੰਗ 'ਚ ਅਸਫਲ ਰਹਿਣ 'ਤੇ ਬੇਟੇ ਨੇ ਡਰੱਗਜ਼ ਲੈਣ ਸ਼ੁਰੂ ਕੀਤੀ ਸੀ। ਉਹ ਪਰੇਸ਼ਾਨ ਸੀ ਅਤੇ ਡਰੱਗਜ਼ ਨਾ ਮਿਲਣ 'ਤੇ ਇਸ ਤਰ੍ਹਾਂ ਦਾ ਕਦਮ ਚੁੱਕ ਸਕਦਾ ਹੈ। ਪੁਲਸ ਹੁਣ ਦੋਹਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ। ਪੁਲਸ ਨੇ ਇਸ ਮਾਮਲੇ 'ਚ ਸੱਚਾਈ ਪਤਾ ਲਗਾਉਣ ਲਈ ਸਪੈਸ਼ਲ ਟੀਮ ਦਾ ਗਠਨ ਕੀਤਾ ਹੋਇਆ ਹੈ ਤਾਂ ਕਿ ਸੱਚਾਈ ਜਲਦ ਤੋਂ ਜਲਦ ਸਾਹਮਣੇ ਆ ਸਕੇ।
3 ਸਾਲ ਦੀ ਬੱਚੀ ਸਮਰੀਧੀ ਨੇ ਦਿਵਾਏ 2.5 ਕਰੋੜ ਰੁਪਏ!
NEXT STORY