ਰੋਹਤਕ- ਚਲਦੀ ਬੱਸ ਵਿਚ ਛੇੜਖਾਨੀ ਕਰਨ ਵਾਲੇ ਮਨਚਲਿਆਂ ਨੂੰ ਸਬਕ ਸਿਖਾਉਣ ਵਾਲੀਆਂ ਰੋਹਤਕ ਦੀ ਦੋ ਬਹਾਦਰ ਭੈਣਾਂ ਪੂਜਾ ਅਤੇ ਆਰਤੀ ਨੇ ਸਨਸਨੀਖੇਜ਼ ਬਿਆਨ ਦਿੱਤਾ ਹੈ। ਇਕ ਟੀ. ਵੀ. ਚੈਨਲ ਨੂੰ ਦਿੱਤੇ ਗਏ ਇੰਟਰਵਿਊ 'ਚ ਉਨ੍ਹਾਂ ਦੋਹਾਂ ਭੈਣਾਂ ਨੇ ਦੱਸਿਆ ਕਿ ਜੇਕਰ ਹੁਣ ਕੋਈ ਅਜਿਹਾ ਕਰੇਗਾ ਤਾਂ ਉਹ ਹੁਣ ਅਜਿਹਾ ਕੁਝ ਹੀ ਕਰਨਗੀਆਂ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਹਰਿਆਣਾ ਦੇ ਖਰਖੌਦਾ ਪਿੰਡ ਦੀਆਂ ਇਨ੍ਹਾਂ ਲੜਕੀਆਂ ਵਲੋਂ ਮਨਚਲਿਆਂ ਦੀ ਕੁੱਟਮਾਰ ਦਾ ਵੀਡੀਓ ਯੂ-ਟਿਊਬ ਅਤੇ ਮੀਡੀਆ ਵਲੋਂ ਦਿਖਾਇਆ ਗਿਆ ਤਾਂ ਉਨ੍ਹਾਂ ਨੂੰ 'ਬਹਾਦਰ ਭੈਣਾਂ' ਦਾ ਨਾਂ ਦਿੱਤਾ ਗਿਆ ਸੀ। ਪਿੰਡ ਦੇ ਲੋਕਾਂ ਨੇ ਇਨ੍ਹਾਂ ਲੜਕੀਆਂ ਦੀ ਹਿੰਮਤ ਦੀ ਦਾਤ ਦਿੱਤੀ ਸੀ ਪਰ ਹੁਣ ਇਹ ਲੜਕੀਆਂ ਸ਼ਾਇਦ ਸਮਾਜ ਵਿਚ ਬਦਨਾਮੀ ਨਾ ਹੋਣ ਕਾਰਨ ਡਰ ਗਈਆਂ ਹਨ।
ਹਾਲਾਂਕਿ ਲੜਕਿਆਂ ਵਿਰੁੱਧ ਦਰਜ ਮਾਮਲੇ ਦੀ ਜਾਂਚ ਅਜੇ ਤਕ ਜਾਰੀ ਹੈ। ਛੋਟੀ ਭੈਣ ਪੂਜਾ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਵੀ ਕੁਝ ਗਲਤ ਨਹੀਂ ਸਹਿਆ ਅਤੇ ਅੱਗੇ ਵੀ ਨਹੀਂ ਸਹਾਂਗੇ। ਜੇਕਰ ਕੋਈ ਅਜਿਹੀ ਹਰਕਤ ਕਰਦਾ ਹੈ ਤਾਂ ਉਸ ਬਾਰੇ ਬਾਅਦ ਵਿਚ ਜ਼ਰੂਰ ਸੋਚਾਂਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਤੋਂ ਨਾਰਾਜ਼ ਹਾਂ। ਦੋਹਾਂ ਭੈਣਾਂ ਨੇ ਦੱਸਿਆ ਕਿ ਅਸੀਂ ਕੋਈ ਗਲਤ ਨਹੀਂ ਕੀਤਾ, ਜਦੋਂ ਤਕ ਇਸ ਮਾਮਲੇ ਦਾ ਕੋਈ ਫੈਸਲਾ ਨਹੀਂ ਆਉਂਦਾ, ਅਸੀਂ ਪਿੱਛੇ ਨਹੀਂ ਹਟਾਂਗੇ।
ਹਿੰਮਤ ਹੈ ਤਾਂ ਦੇਖੋ ਇਹ ਰੋਂਗਟੇ ਖੜ੍ਹੇ ਕਰ ਦੇਣ ਵਾਲੇ ਸਟੰਟ (ਦੇਖੋ ਤਸਵੀਰਾਂ)
NEXT STORY