ਰਾਂਚੀ- ਤੇਜ਼ਾਬ ਪੀੜਤਾ ਸੋਨਾਲੀ ਮੁਖਰਜੀ ਨੂੰ ਬੁੱਧਵਾਰ ਨੂੰ ਇਲੈਕਟ੍ਰਿਕਲ ਇੰਜੀਨੀਅਰ ਚਿਤਰੰਜਨ ਤਿਵਾੜੀ ਨੇ ਕੋਰਟ ਮੈਰਿਜ ਕਰ ਕੇ ਆਪਣੀ ਪਤਨੀ ਦੇ ਰੂਪ 'ਚ ਸਵੀਕਾਰ ਕੀਤਾ। ਸੋਨਾਲੀ 'ਤੇ 22 ਅਪ੍ਰੈਲ 2003 ਨੂੰ ਧਨਬਾਦ 'ਚ ਤੇਜ਼ਾਬ ਨਾਲ ਹਮਲਾ ਕੀਤਾ ਗਿਆ ਸੀ। ਇਸ ਹਮਲੇ 'ਚ ਮੁਖਰਜੀ ਦੇ ਸਰੀਰ ਦਾ 70 ਫੀਸਦੀ ਹਿੱਸਾ ਸੜ ਗਿਆ ਸੀ। ਇੰਨਾ ਕੁਝ ਝੱਲਣ ਦੇ ਬਾਅਦ ਵੀ ਉਹ ਨਿਆਂ ਦੀ ਲੜਾਈ ਲੜਦੀ ਰਹੀ। ਇਸ ਦੌਰਾਨ ਸੋਨਾਲੀ ਦੀ ਫੇਸਬੁੱਕ 'ਤੇ ਚਿਤਰੰਜਨ ਤਿਵਾੜੀ ਨਾਲ ਮੁਲਾਕਾਤ ਹੋਈ। ਕਈ ਦਿਨਾਂ ਤੱਕ ਦੋਹਾਂ ਦੀ ਗੱਲ ਹੋਈ।
ਇਕ ਦਿਨ ਚਿਤਰੰਜਨ ਨੇ ਸੋਨਾਲੀ ਅੱਗੇ ਵਿਆਹ ਦਾ ਪ੍ਰਸਤਾਵ ਰੱਖਿਆ। ਜਿਸ ਨੂੰ ਸੋਨਾਲੀ ਨੇ ਸਵੀਕਾਰ ਕਰ ਲਿਆ ਅਤੇ ਦੋਹਾਂ ਦਾ ਕੋਰਟ 'ਚ ਵਿਆਹ ਹੋ ਗਿਆ। ਕੋਰਟ 'ਚ ਹੋਏ ਇਸ ਵਿਆਹ 'ਚ ਸੋਨਾਲੀ ਦੇ ਮਾਤਾ-ਪਿਤਾ ਅਤੇ ਭਰਾ ਪੁੱਜੇ। ਉਨ੍ਹਾਂ ਨੇ ਦੋਹਾਂ ਨੂੰ ਆਸ਼ੀਰਵਾਦ ਦਿੱਤਾ। ਵਿਆਹ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਸੋਨਾਲੀ ਨੇ ਕਿਹਾ ਕਿ ਚਿਤਰੰਜਨ ਮੇਰੇ ਭਗਵਾਨ ਵਰਗੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਤੇਜ਼ਾਬ ਹਮਲੇ ਤੋਂ ਬਾਅਦ ਜ਼ਿੰਦਗੀ ਨੂੰ ਜਿਊਂਣ ਦੀ ਹਿੰਮਤ ਛੱਡ ਚੁੱਕੀ ਸੀ ਪਰ ਚਿਤਰੰਜਨ ਨੇ ਉਸ ਦੀ ਜ਼ਿੰਦਗੀ 'ਚ ਦੁਬਾਰਾ ਖੁਸ਼ੀਆਂ ਭਰ ਦਿੱਤੀਆਂ।
ਪਿੰਡ ਦੀ ਧੀ ਦਿਵਿਯਾ ਚੌਧਰੀ ਜਾਵੇਗੀ 'ਨਾਸਾ'
NEXT STORY