ਰਾਜਸਥਾਨ- ਰਾਜਸਥਾਨ 'ਚ ਝੁੰਝੁਨੂੰ ਜ਼ਿਲੇ ਦੇ ਸੌਥਲੀ ਪਿੰਡ ਦੀ ਬੇਟੀ ਦਿਵਿਯਾ ਚੌਧਰੀ ਦੀ ਚੋਣ ਅਮਰੀਕੀ ਪੁਲਾੜ ਏਜੰਸੀ ਨੈਸ਼ਨਲ ਏਰੋਨਾਟਿਕਸ ਐਂਡ ਐਡਮਿਨੀਸਟ੍ਰੇਸ਼ਨ (ਨਾਸਾ) ਜਾਣ ਲਈ ਹੋਈ ਹੈ। ਦੇਸ਼ ਦੇ ਤਿੰਨ ਬੱਚਿਆਂ ਦੀ ਚੋਣ ਹੋਈ ਹੈ, ਜਿਨਾਂ ਵਿਚ ਦਿਵਿਯਾ ਇਕੱਲੀ ਲੜਕੀ ਹੈ। ਵੇਲੋਰੇ ਇੰਸਟੀਚਿਊਟ ਆਫ ਟੈਕਨਾਲੋਜੀ, ਚੇਨਈ ਅਤੇ ਟਾਈਮਸ ਆਫ ਇੰਡੀਆ ਨੇ 16 ਜਨਵਰੀ ਨੂੰ ਆਈ. ਜੀ. ਐਨ., ਆਈ. ਟੀ. ਈ. ਨਾਮੀ ਇੰਟਰ ਸਕੂਲ ਸਾਇੰਸ ਐਂਡ ਮੈਥਮੈਟਿਕ ਚੈਲੰਜ ਡਿਜ਼ਾਈਨਡ ਕੰਪੀਟਿਸ਼ਨ ਆਯੋਜਿਤ ਕੀਤਾ ਸੀ।
ਇਸ ਵਿਚ 12 ਸ਼ਹਿਰਾਂ ਦੇ 152 ਸਕੂਲਾਂ ਦੇ ਤਕਰੀਬਨ 20,000 ਵਿਦਿਆਰਥੀ ਸ਼ਾਮਲ ਹੋਏ ਹਨ। ਇਸ ਵਿਚ ਦਿਵਿਯਾ ਵੀ ਸ਼ਾਮਲ ਸੀ। ਇਸ ਲੈਵਲ ਤਕ ਪ੍ਰਦੇਸ਼ ਦੇ ਤਿੰਨ ਵਿਦਿਆਰਥੀਆਂ ਪਹੁੰਚੇ ਸਨ। ਦੇਸ਼ ਦੀਆਂ ਸਾਰੇ 12 ਟਾਪਸ ਦੀ 7 ਅਪ੍ਰੈਲ ਨੂੰ ਵੀ. ਆਈ. ਟੀ. ਚੇਨਈ ਵਿਚ ਲਿਖਤੀ ਪ੍ਰੀਖਿਆ ਹੋਈ। ਉਨ੍ਹਾਂ ਵਿਚ ਸਫਲ ਟਾਪ ਥ੍ਰੀ ਵਿਚ ਦਿਵਿਯਾ ਇਕ ਹੈ।
ਮੁੰਬਈ ਦੇ ਆਰ. ਐਨ. ਪੌਦਾਰ ਸਕੂਲ ਦੇ ਵਿਦਿਆਰਥੀ ਅਨਿਸ਼ ਬਾਬੂਰਾਜ ਪਹਿਲਾਂ, ਕੋਚੀਨ ਦੀ ਭਵਨਸ ਤਿਰਵਨੰਤਕੁਲਮ ਸਕੂਲ ਦੇ ਜਾਯ ਬਾਬੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ, ਜਦੋਂ ਕਿ ਮਹਾਰਾਨੀ ਗਾਯਤਰੀ ਦੇਵੀ ਬਾਲਿਕਾ ਸਕੂਲ ਜੈਪੁਰ ਦੀ 12ਵੀਂ ਵਿਗਿਆਨ ਦੀ ਵਿਦਿਆਰਥਣ ਦੂਜੇ ਸਥਾਨ 'ਤੇ ਰਹੀ ਹੈ। ਪਹਿਲੇ ਤਿੰਨ ਸਥਾਨ 'ਤੇ ਰਹੇ ਇਹ ਬੱਚੇ ਵਿਸ਼ਵ ਪੁਲਾੜ ਮਿਸ਼ਨ ਲਈ ਨਾਸਾ ਜਾਣਗੇ। 10 ਦਿਨਾਂ ਯਾਤਰਾ ਦਾ ਪੂਰਾ ਖਰਚ ਯੂਨੀਵਰਸਿਟੀ ਦੇਵੇਗੀ। ਹਾਲਾਂਕਿ ਉੱਥੇ ਜਾਣ ਦੀ ਤਾਰੀਖ ਅਜੇ ਤੈਅ ਨਹੀਂ ਹੋਈ ਹੈ। ਦਿਵਿਯਾ ਦੇ ਪਿਤਾ ਸੁਰੇਸ਼ ਚੌਧਰੀ ਜੈਪੁਰ ਵਿਚ ਸਾਂਗਾਨੇਰੀ ਪ੍ਰਿੰਟ ਦਾ ਕਾਰੋਬਾਰ ਕਰਦੇ ਹਨ।
ਆਖਰ ਕਿਉਂ ਰੇਪ ਪੀੜਤਾ ਨੇ ਆਪਣੇ ਬੇਟੀ ਨੂੰ 3 ਹਜ਼ਾਰ 'ਚ ਵੇਚਿਆ!
NEXT STORY