ਬਠਿੰਡਾ (ਬਲਵਿੰਦਰ) : ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੈ ਕਿਉਕਿ ਹੁਣ ਡਰਾਈਵਿੰਗ ਟੈਸਟ ਦੇਣ ਤੋਂ ਬਾਅਦ ਸਿਰਫ 30 ਮਿੰਟਾਂ 'ਚ ਲਾਇਸੈਂਸ ਬਣ ਕੇ ਤੁਹਾਡੇ ਹੱਥ ਵਿਚ ਹੋਵੇਗਾ। ਦਰਅਸਲ, ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਪਿੰਡ ਨਰੂਆਣਾ 'ਚ ਦੇਸ਼ ਦੇ ਪਹਿਲੇ ਸਵੈ-ਚਾਲਿਤ ਡਰਾਈਵਿੰਗ ਟੈਸਟ ਅਤੇ ਟ੍ਰੇਨਿੰਗ ਸੈਂਟਰ ਦਾ ਨੀਂਹ ਪੱਥਰ ਰੱਖਿਆ ਤੇ ਕਿਹਾ ਕਿ ਇਸ ਤਰ੍ਹਾਂ ਦੇ ਕੁੱਲ 32 ਸੈਂਟਰ ਪੂਰੇ ਪੰਜਾਬ ਵਿਚ ਸਥਾਪਿਤ ਕੀਤੇ ਜਾਣੇ ਹਨ, ਜਿਥੇ ਬਕਾਇਦਾ ਕੌਮਾਂਤਰੀ ਨਿਯਮਾਂ ਤਹਿਤ ਟੈਸਟ ਲੈਣ ਪਿਛੋਂ ਸਿਰਫ ਅੱਧੇ ਘੰਟੇ ਵਿਚ ਡਰਾਈਵਿੰਗ ਲਾਇਸੈਂਸ ਮੁਹੱਈਆ ਕੀਤੇ ਜਾਣਗੇ ਤੇ ਕਰੀਬ ਚਾਰ ਮਹੀਨਿਆਂ 'ਚ ਮੁਕੰਮਲ ਤੌਰ 'ਤੇ ਟਰਾਂਸਪੋਰਟ ਵਿਭਾਗ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ।
ਸ. ਬਾਦਲ ਨੇ ਕਿਹਾ ਕਿ ਇਹ ਸੈਂਟਰ ਲੋਕਾਂ ਦਾ ਜ਼ਿਲਾ ਟਰਾਂਸਪੋਰਟ ਦਫ਼ਤਰਾਂ ਨਾਲ ਰਾਬਤਾ ਖਤਮ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਸਾਨ ਢੰਗ ਨਾਲ ਲੋੜੀਂਦੇ ਲਾਇਸੈਂਸ ਮੁਹੱਈਆ ਵੀ ਕਰਵਾਉਣਗੇ। ਇਹ ਸੈਂਟਰ ਅਤਿ-ਆਧੁਨਿਕ ਉਪਕਰਨਾਂ ਨਾਲ ਲੈਸ ਹੋਣਗੇ ਅਤੇ ਨਾਮੀ ਚਾਰ-ਪਹੀਆ ਅਤੇ ਦੋ-ਪਹੀਆ ਵਾਹਨ ਬਣਾਉਣ ਵਾਲੀ ਕੰਪਨੀ ਮਾਰੂਤੀ-ਸੁਜ਼ੂਕੀ ਇਨ੍ਹਾਂ ਸੈਂਟਰਾਂ ਵਿਚ ਡਰਾਈਵਿੰਗ ਟ੍ਰੇਨਿੰਗ ਇੰਸਟੀਚਿਊਟ ਵੀ ਚਲਾਵੇਗੀ ਤਾਂ ਜੋ ਨੌਜਵਾਨਾਂ ਨੂੰ ਡਰਾਈਵਿੰਗ ਵਿਚ ਵੀ ਪਰਫੈਕਟ ਕੀਤਾ ਜਾ ਸਕੇ।
ਜਨਤਾ ਨਾਲ ਧੋਖਾ ਕਰ ਰਹੀ ਹੈ 'ਆਪ' : ਸੁਖਬੀਰ (ਵੀਡੀਓ)
NEXT STORY