ਜਲੰਧਰ : ਲੋਅ ਇਨਕਮ ਗਰੁੱਪ (ਐੱਲ.ਆਈ.ਜੀ.) ਦੇ ਤਹਿਤ ਇੰਪਰੂਵਮੈਂਟ ਟਰੱਸਟ ਨੇ ਦੋ ਸਾਈਟਾਂ ਦਾ ਪ੍ਰਪੋਜ਼ਲ ਦਿੱਤਾ ਹੈ। ਗੁਰੂ ਅਮਰਦਾਸ ਨਗਰ ਅਤੇ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦੇ ਕੋਲ ਢਾਈ ਏਕੜ ਜ਼ਮੀਨ ਹੈ। ਜ਼ਿਕਰਯੋਗ ਹੈ ਕਿ 94.97 ਏਕੜ ਸਕੀਮ ਦੇ ਫਸ ਜਾਣ ਪਿੱਛੋਂ ਟਰੱਸਟ ਨੇ ਇਸੇ ਸਾਲ ਨਵੀਂ ਸਕੀਮ ਲਿਆਉਣ ਦਾ ਫੈਸਲਾ ਕੀਤਾ ਹੈ ਤਾਂਕਿ ਲੋਕਾਂ ਨੂੰ ਅਫੋਰਡੇਬਲ ਮਕਾਨ ਮਿਲ ਸਕਣ। ਟਰੱਸਟ ਨੇ ਬੀਤੀ 10 ਅਪ੍ਰੈਲ ਨੂੰ ਟਰੱਸਟੀਆਂ ਦੀ ਹੋਈ ਮੀਟਿੰਗ 'ਚ ਇਸ ਪ੍ਰਪੋਜ਼ਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਅੱਜ ਇਸ ਪ੍ਰਪੋਜ਼ਲ ਨੂੰ ਸਰਕਾਰ ਕੋਲ ਮਨਜ਼ੂਰੀ ਲਈ ਲਿਜਾਇਆ ਜਾਵੇਗਾ।
ਇਸ ਦੇ ਤਹਿਤ ਪਹਿਲੇ ਪੜਾਅ 'ਚ ਮਹਾਰਾਜਾ ਰਣਜੀਤ ਸਿੰਘ ਐਵੇਨਿਊ, ਜਿਸ 'ਚ 1 ਏਕੜ ਜ਼ਮੀਨ ਹੈ, 128 ਯੂਨਿਟ ਬਣਾਏ ਜਾਣ ਦੀ ਯੋਜਨਾ ਹੈ ਅਤੇ ਹਰੇਕ ਫਲੈਟ 10 ਲੱਖ ਰੁਪਏ ਦਾ ਹੋਵੇਗਾ, ਹਾਲਾਂਕਿ 10 ਲੱਖ ਰੁਪਏ ਕੋਈ ਤੈਅ ਕੀਮਤ ਨਹੀਂ ਹੈ। ਇਸ ਦੇ ਲਈ ਟਰੱਸਟ ਵੱਖਰੇ ਤੌਰ 'ਤੇ ਪ੍ਰਪੋਜ਼ਲ ਬਣਾ ਕੇ ਤਕਨੀਕੀ ਮਨਜ਼ੂਰੀ ਲਏਗਾ। ਦੂਜੇ ਪਾਸੇ ਗੁਰੂ ਅਮਰਦਾਸ ਨਗਰ 'ਚ ਲੱਗਭਗ ਡੇਢ ਏਕੜ ਜ਼ਮੀਨ ਹੈ। ਟਰੱਸਟ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਇਸ ਪ੍ਰਪੋਜ਼ਲ ਨੂੰ ਅਗਾਮੀ ਜੂਨ ਮਹੀਨੇ ਤੱਕ ਲਾਂਚ ਕਰ ਲਿਆ ਜਾਵੇ।
ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਲਈ ਵੱਡੀ ਖੁਸ਼ਖਬਰੀ...
NEXT STORY