ਨਵੀਂ ਦਿੱਲੀ- ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਛੁੱਟੀਆਂ ਬਤੀਤ ਕਰ ਕੇ ਵਾਪਸ ਪਰਤ ਆਏ ਹਨ। ਤਕਰੀਬਨ 59 ਦਿਨਾਂ ਦੀਆਂ ਛੁੱਟੀਆਂ ਤੋਂ ਵਾਪਸ ਪਰਤੇ ਰਾਹੁਲ ਗਾਂਧੀ ਮੁੜ ਸੁਰਖੀਆਂ ਵਿਚ ਆ ਗਏ ਹਨ। ਸੋਸ਼ਲ ਮੀਡੀਆ ਸਾਈਟਸ 'ਤੇ ਉਨ੍ਹਾਂ ਦਾ ਕਾਫੀ ਮਜ਼ਾਕ ਬਣਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਲੰਬੀਆਂ ਛੁੱਟੀਆਂ 'ਤੇ ਗਏ ਰਾਹੁਲ ਗਾਂਧੀ ਦੇਸ਼ ਵਾਪਸ ਪਰਤ ਆਏ ਹਨ। ਉਨ੍ਹਾਂ ਦੇ ਸਵਾਗਤ ਲਈ ਉਨ੍ਹਾਂ ਦੀ ਮਾਂ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਉਨ੍ਹਾਂ ਦੇ ਘਰ ਪਹੁੰਚੀਆਂ।
ਕੁਝ ਇਸ ਤਰ੍ਹਾਂ ਸੋਸ਼ਲ ਸਾਈਟਸ 'ਤੇ ਬਣਿਆ ਰਾਹੁਲ ਗਾਂਧੀ ਦਾ ਮਜ਼ਾਕ-
ਟਵਿੱਟਰ 'ਤੇ #RahulReturnsਟਾਪ 'ਤੇ ਟਰੈਂਡ ਕਰ ਰਿਹਾ ਹੈ।
ਰਾਹੁਲ ਬਾਬਾ ਯੁੱਧ ਜਿੱਤ ਕੇ ਆ ਗਏ ਹਨ, ਪਟਾਕਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ।
ਭਾਜਪਾ ਦੀ ਫਿਰ ਹੋਵੇਗੀ ਚਾਂਚੀ, ਕਿਉਂਕਿ ਵਾਪਸ ਆ ਗਏ ਹਨ ਰਾਹੁਲ ਗਾਂਧੀ #RahulReturns
ਰੇਪ ਦੇ ਦੋਸ਼ੀ ਨਾਰਾਇਣ ਸਾਈਂ ਨੂੰ ਮਿਲੀ ਜ਼ਮਾਨਤ
NEXT STORY