ਇੰਦੌਰ- ਹਰ ਇਕ ਮਾਂ-ਬਾਪ ਲਈ ਆਪਣੇ ਬੱਚਿਆਂ ਤੋਂ ਵਧ ਕੇ ਕੁਝ ਨਹੀਂ ਹੁੰਦਾ। ਮਾਪੇ ਆਪਣੇ ਬੱਚਿਆਂ ਦੀ ਖੁਸ਼ੀ ਲਈ ਕਈ ਸੁਪਨਿਆਂ ਨੂੰ ਅੱਖਾਂ 'ਚ ਸੰਜੋਦੇ ਹਨ। ਮਾਪਿਆਂ ਲਈ ਆਪਣੀ ਧੀ ਦੀ ਖੁਸ਼ੀ ਲਈ ਅਤੇ ਉਨ੍ਹਾਂ ਦੇ ਵਿਆਹ ਲਈ ਕਈ ਅਰਮਾਨ ਹੁੰਦੇ ਹਨ। ਹਰ ਮਾਂ-ਬਾਪ ਚਾਹੁੰਦਾ ਹੈ ਕਿ ਉਸ ਦੀ ਧੀ ਰਾਜ਼ੀ ਖੁਸ਼ੀ ਆਪਣੇ ਘਰ ਜਾਵੇ ਅਤੇ ਇਸ ਪਲ ਨੂੰ ਯਾਦਗਾਰ ਬਣਾਉਣ ਲਈ ਉਹ ਕੁਝ ਵੱਖਰਾ ਕਰਦੇ ਹਨ।
ਆਪਣੀ ਧੀ ਦੇ ਹੱਥਾਂ 'ਤੇ ਮਹਿੰਦੀ ਲੱਗੇ ਇਹ ਸੁਪਨਾ ਹਰ ਇਕ ਪਰਿਵਾਰ ਦਾ ਹੁੰਦਾ ਹੈ। ਲਾਡਾਂ ਨਾਲ ਪਾਲੀ ਧੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਮਾਪੇ ਉਸ ਦੇ ਸੁਪਨਿਆਂ ਨੂੰ ਚਾਰ-ਚੰਦ ਲਾ ਦਿੰਦੇ ਹਨ। ਕੁਝ ਅਜਿਹਾ ਹੀ ਹੈ, ਇਹ ਪਰਿਵਾਰ ਜੋ ਕਿ ਆਪਣੀ ਧੀ ਦੇ ਨਿਕਾਹ ਨੂੰ ਯਾਦਗਾਰ ਬਣਾਉਣ ਲਈ ਕੁਝ ਵੱਖਰਾ ਕਰਨ ਜਾ ਰਿਹਾ ਹੈ। ਇੰਦੌਰ ਦੇ ਪ੍ਰਕਾਸ਼ ਨਗਰ ਵਾਸੀ ਜਾਕੀਰ ਆਜ਼ਮ ਦੀ ਬੇਟੀ ਗੁਲਨਾਜ਼ ਦੀ ਘੁੜਮਾਈ ਨਾਗਦਾ 'ਚ 4 ਅਪ੍ਰੈਲ ਨੂੰ ਰਤਲਾਮ ਦੇ ਮੁਹੰਮਦ ਇਸਿਤਖਾਰ ਨਾਲ ਹੋਈ। ਹੁਣ ਨਿਕਾਹ ਲਈ ਇਹ ਪਰਿਵਾਰ ਧੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਮੱਕਾ-ਮਦੀਨਾ ਜਾਣ ਦੀ ਤਿਆਰੀ ਕਰ ਚੁੱਕਾ ਹੈ। ਇਹ ਜ਼ਿਲੇ ਦੇ ਅਜਿਹਾ ਪਹਿਲਾਂ ਮਾਮਲਾ ਹੈ, ਜਦੋਂ ਮੱਕਾ-ਮਦੀਨਾ ਵਿਚ ਕਿਸੇ ਧੀ ਦਾ ਨਿਕਾਹ ਪੜ੍ਹਿਆ ਜਾਵੇਗਾ। ਨਿਕਾਹ ਲਈ ਦੋਹਾਂ ਪਰਿਵਾਰ ਦੇ ਗਿਣੇ-ਚੁਣੇ ਲੋਕ ਹੀ ਜਾਣਗੇ।
ਧੀ ਦੇ ਜਨਮ ਨਾਲ ਹੀ ਜਾਗੀ ਪਿਤਾ ਦੀ ਇਹ ਖਵਾਇਸ਼- ਗੁਲਨਾਜ਼ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਹ ਇੱਛਾ ਬੇਟੀ ਦੇ ਜਨਮ ਦੇ ਨਾਲ ਹੀ ਜਾਗੀ ਸੀ ਕਿ ਉਹ ਆਪਣੀ ਬੇਟੀ ਦਾ ਨਿਕਾਹ ਕੁਝ ਵੱਖਰਾ ਕਰਨਗੇ। ਇਸ ਲਈ ਜਦੋਂ ਉਹ ਦਿਨ ਆਇਆ ਤਾਂ ਉਨ੍ਹਾਂ ਨੇ ਲੜਕੇ ਵਾਲਿਆਂ ਦੇ ਸਾਹਮਣੇ ਇਹ ਗੱਲ ਰੱਖੀ ਤਾਂ ਉਹ ਖੁਸ਼ ਹੋ ਗਏ ਅਤੇ ਉਨ੍ਹਾਂ ਨੇ ਇਸ ਗੱਲ ਦੀ ਮਨਜ਼ੂਰੀ ਦੇ ਦਿੱਤੀ। ਗੁਲਨਾਜ਼ ਦਾ ਨਿਕਾਹ 11 ਮਈ ਨੂੰ ਮੱਕਾ-ਮਦੀਨਾ 'ਚ ਹੋਵੇਗਾ। ਗੁਲਨਾਜ਼ ਦੇ ਪਿਤਾ ਦੀ ਖਵਾਇਸ਼ ਸੀ ਉਨ੍ਹਾਂ ਦੀ ਬੇਟੀ ਦਾ ਨਿਕਾਹ ਮੱਕਾ-ਮਦੀਨਾ ਵਿਚ ਹੋਵੇ ਅਤੇ ਉਹ ਆਪਣੀ ਖੁਸ਼ਹਾਲ ਜ਼ਿੰਦਗੀ ਦੀ ਸ਼ੁਰੂਆਤ ਖੁਦਾ ਦੇ ਦਰ ਤੋਂ ਕਰੇ।
ਘਰ ਪਰਤ ਆਏ ਰਾਹੁਲ ਗਾਂਧੀ, ਕੁਝ ਇਸ ਤਰ੍ਹਾਂ ਬਣ ਰਿਹੈ ਮਜ਼ਾਕ (ਦੇਖੋ ਤਸਵੀਰਾਂ)
NEXT STORY