ਪਣਜੀ- ਗੁਜਰਾਤ ਦੇ ਅਧਿਆਤਮਕ ਗੁਰੂ ਮੋਰਾਰੀ ਬਾਪੂ ਨੇ ਔਰਤਾਂ ਵਿਰੁੱਧ ਵਧ ਰਹੇ ਯੌਨ ਉਤਪੀੜਨ ਅਤੇ ਅਪਰਾਧ ਦੇ ਮਾਮਲਿਆਂ ਨਾਲ ਨਜਿੱਠਣ ਲਈ ਅਨੋਖਾ ਤਰੀਕਾ ਕੱਢਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਤਿਸੰਗ 'ਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਇਸ ਲਈ ਉਤਪੀੜਨ ਜਿਹੀਆਂ ਵਾਰਦਾਤਾਂ ਵਿਚ ਸ਼ਾਮਲ ਨਹੀਂ ਹੁੰਦੇ।
ਮੋਰਾਰੀ ਬਾਪੂ ਇਨ੍ਹਾਂ ਦਿਨੀਂ ਪ੍ਰਵਚਨ ਦੇਣ ਲਈ ਗੋਆ ਪਹੁੰਚੇ ਹੋਏ ਹਨ। ਇੱਥੇ ਬੁੱਧਵਾਰ ਰਾਤ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਵੋਟਰ ਆਪਣੇ ਸੰਸਦ ਮੈਂਬਰਾਂ ਨੂੰ ਪੁੱਛਣ ਕਿ ਮਹਿਲਾ ਰਾਖਵਾਂਕਰਨ ਬਿੱਲ ਕਿਉਂ ਪੈਂਡਿੰਗ ਪਿਆ ਹੈ? ਨਾਲ ਹੀ ਸੰਸਦ ਮੈਂਬਰਾਂ 'ਤੇ ਇਸ ਨੂੰ ਜਲਦੀ ਪਾਸ ਕਰਨ ਲਈ ਦਬਾਅ ਬਣਾਇਆ ਜਾਣਾ ਚਾਹੀਦਾ ਹੈ।
ਇਹ ਪੁੱਛੇ ਜਾਣ 'ਤੇ ਕਿ ਲੋਕਾਂ ਦੇ ਸਤਿਸੰਗ 'ਚ ਹਿੱਸਾ ਲੈਣ ਨਾਲ ਦੇਸ਼ ਵਿਚ ਯੌਨ ਉਤਪੀੜਨ ਦੇ ਮਾਮਲਿਆਂ ਵਿਚ ਕਮੀ ਆ ਸਕਦੀ ਹੈ, ਮੋਰਾਰੀ ਬਾਪੂ ਨੇ ਕਿਹਾ ਕਿ ਜਿੱਥੋਂ ਤੱਕ ਮੈਂ ਸਮਝਦਾ ਹਾਂ। ਯੌਨ ਉਤਪੀੜਨ ਉਨ੍ਹਾਂ ਲੋਕਾਂ ਵਲੋਂ ਨਹੀਂ ਕੀਤਾ ਜਾਂਦਾ, ਜੋ ਸਤਿਸੰਗ 'ਚ ਹਿੱਸਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਸਤਿਸੰਗ ਇਕ ਧਾਰਮਿਕ ਪ੍ਰੋਗਰਾਮ ਨਹੀਂ, ਸਗੋਂ ਕਿ ਅਧਿਆਤਮਕ ਅਨੁਭਵ ਹੈ।
ਓਡੀਸ਼ਾ 'ਚ ਨਕਸਲੀਆਂ ਨੇ 5 ਬੰਦੀਆਂ ਨੂੰ ਰਿਹਾਅ ਕੀਤਾ
NEXT STORY