ਭੁਵਨੇਸ਼ਵਰ- ਨਕਸਲੀਆਂ ਨੇ ਓਡੀਸ਼ਾ ਦੇ ਮਲਕਾਨਗਿਰੀ ਜ਼ਿਲੇ ਤੋਂ 13 ਅਪ੍ਰੈਲ ਨੂੰ ਅਗਵਾ ਕੀਤੇ ਗਏ 11 ਲੋਕਾਂ 'ਚੋਂ 5 ਨੂੰ ਛੱਡ ਦਿੱਤਾ ਗਿਆ ਹੈ।
ਪ੍ਰਦੇਸ਼ ਦੇ ਡੀ.ਜੀ.ਪੀ ਸੰਜੀਵ ਮਾਰਿਕ ਨੇ ਵੀਰਵਾਰ ਨੂੰ ਕਿਹਾ ਕਿ ਅਗਵਾ ਬਾਕੀ ਲੋਕਾਂ ਨੂੰ ਛੁਡਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਨਕਸਲੀਆਂ ਨੇ ਮਲਕਾਨਗਿਰੀ ਜ਼ਿਲੇ ਦੀ ਕਰਤਾਨਪੱਲੀ ਪੰਚਾਇਤ ਤੋਂ 13 ਅਪ੍ਰੈਲ ਦੀ ਰਾਤ 11 ਲੋਕਾਂ ਨੂੰ ਅਗਵਾ ਕਰ ਲਿਆ ਸੀ।
ਡੀ.ਜੀ.ਪੀ ਨੇ ਕਿਹਾ ਕਿ ਨਕਸਲੀਆਂ ਨੇ ਸਾਬਕਾ ਬਲਾਕ ਪ੍ਰਧਾਨ ਮਥਿਲੀ ਤ੍ਰਿਨਾਥ ਭੂਮੀਆ ਸਮੇਤ 5 ਲੋਕਾਂ ਨੂੰ ਛੱਡ ਦਿੱਤਾ ਹੈ। ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲੇ 'ਚ ਕਈ ਥਾਂ ਨਕਸਲੀ ਹਮਲਿਆਂ ਦੇ ਮੱਦੇਨਜ਼ਰ ਪੁਲਸ ਨਕਸਲੀਆਂ ਦੀ ਗਤੀਵਿਧੀਆਂ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ।
ਮਾਰਿਕ ਨੇ ਕਿਹਾ ਕਿ ਨਕਸਲ ਪ੍ਰਭਾਵਿਤ ਜ਼ਿਲਿਆਂ 'ਚ ਪੁਲਸ ਨੂੰ ਸਤਰਕ ਰਹਿਣ ਲਈ ਕਿਹਾ ਗਿਆ ਹੈ।
ਬਾਪ ਦੀ ਰੀਝਾਂ ਹੋ ਜਾਣਗੀਆਂ ਪੂਰੀਆਂ, ਜਦੋਂ ਖੁਦਾ ਦੇ ਦਰ 'ਤੇ ਧੀ ਬੋਲੇਗੀ 'ਕਬੂਲ ਹੈ' (ਦੇਖੋ ਤਸਵੀਰਾਂ)
NEXT STORY