ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਊਨਾ ਰੋਡ 'ਤੇ ਵੀਰਵਾਰ ਸਵੇਰੇ ਦੋ ਕਾਰਾਂ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਵਿਚ 2 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਲਾਸ਼ਾਂ ਨੂੰ ਕੱਢਣ ਲਈ ਰਾਡ ਤੇ ਕਟਰ ਦਾ ਸਹਾਰਾ ਲੈਣਾ ਪਿਆ। ਮੌਕੇ 'ਤੇ ਪਹੁੰਚੀ ਪੁਲਸ ਤੇ ਇਲਾਕਾ ਵਾਸੀਆਂ ਦੀ ਮਦਦ ਨਾਲ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਵਿਖੇ ਭੇਜਿਆ ਗਿਆ। ਮਰਨ ਵਾਲਿਆਂ ਵਿਚ ਇਕ ਸਾਲ ਦਾ ਬੱਚਾ ਵੀ ਸ਼ਾਮਿਲ ਹੈ।
ਐਸ.ਡੀ.ਐਮ. ਨੇ ਹਾਦਸੇ ਬਾਰੇ ਦੱਸਿਆ ਕਿ ਦੋਵੇਂ ਕਾਰਾਂ ਵਿਚ ਸ਼ਰਧਾਲੂ ਸਨ ਜਿਨ੍ਹਾਂ 'ਚ ਇਕ ਗੱਡੀ 'ਚ ਸ਼ਰਧਾਲੂ ਪੀਰ ਨਿਗਾਹੇ ਮੱਥਾ ਟੇਕਣ ਜਾ ਰਹੇ ਸਨ ਜਦਕਿ ਸਵਾਰੀ 'ਚ ਸਵਾਰ ਸ਼ਰਧਾਲੂ ਪੀਰ ਨਿਗਾਹੇ ਮੱਥਾ ਟੇਕ ਕਾ ਵਾਪਸ ਆ ਰਹੇ ਸਨ।
ਦੋ ਕਾਰਾਂ ਵਿਚਕਾਰ ਹੋਈ ਇਸ ਭਿਆਨਕ ਟੱਕਰ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇਗਾ।
ਬਠਿੰਡਾ ਦੀ ਜੇਲ 'ਚ ਹੋਈ ਗੈਂਗਵਾਰ, ਚੱਲੀਆਂ ਗੋਲੀਆਂ (ਵੀਡੀਓ)
NEXT STORY