ਬਠਿੰਡਾ : ਬਠਿੰਡਾ ਦੀ ਸੈਂਟਰਲ ਜੇਲ ਵਿਚ ਕੈਦੀਆਂ ਵਿਚਾਲੇ ਖੂਨੀ ਗੈਂਗਵਾਰ ਹੋ ਗਈ। ਇਸ ਦੌਰਾਨ ਜੇਲ ਵਿਚ ਹੀ ਇਕ ਗੁੱਟ ਨੇ ਦੂਜੇ ਗੁੱਟ 'ਤੇ ਗੋਲੀਆਂ ਦਾਗ ਦਿੱਤੀਆਂ। ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਸਵੇਰੇ ਜੇਲ 'ਚ ਕੈਦ ਗੈਂਗਸਟਰ ਕੁਲਦੀਪ ਸਿੰਘ ਨਰੂਆਨਾ ਨੇ ਦੂਸਰੇ ਕੈਦੀ ਗੁਰਦੀਪ ਸਿੰਘ 'ਤੇ ਗੋਲੀ ਚਲਾ ਦਿੱਤੀ। ਕੁਲਬੀਰ ਨਰੂਆਨਾ ਪਹਿਲਾਂ ਵੀ ਕਈ ਕੇਸਾਂ ਕਰਕੇ ਸੁਰਖੀਆਂ 'ਚ ਆ ਚੁੱਕਾ ਹੈ ਅਤੇ ਜੇਲ 'ਚੋਂ ਹੀ ਫੇਸਬੁੱਕ ਰਾਹੀਂ ਅਪਡੇਟ ਹੁੰਦਾ ਰਿਹਾ ਹੈ। ਹੁਣ ਵੀ ਇਹ ਪੁਲਸ 'ਤੇ ਫਾਈਰਿੰਗ ਕਰਨ ਦੇ ਮਾਮਲੇ 'ਚ ਜੇਲ 'ਚ ਬੰਦ ਹੈ।
ਇਸ ਘਟਨਾ ਦਾ ਸਭ ਤੋਂ ਵੱਡਾ ਸਵਾਲ ਜੇਲ ਪ੍ਰਸ਼ਾਸਨ 'ਤੇ ਹੈ ਕਿ ਜੇਲ 'ਚ ਕੈਦੀਆਂ ਕੋਲ ਪਿਸਤੌਲ ਪਹੁੰਚਿਆ ਤਾਂ ਪਹੁੰਚਿਆ ਕਿਵੇਂ? ਇਸ ਪੂਰੇ ਮਾਮਲੇ 'ਤੇ ਜੇਲ ਪ੍ਰਸ਼ਾਸਨ ਨੇ ਚੁੱਪੀ ਵੱਟੀ ਹੋਈ ਹੈ। ਘਟਨਾ 'ਚ ਗੁਰਦੀਪ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਕੁਲਦੀਪ ਨਰੂਆਣਾ ਨੇ ਗੁਰਦੀਪ ਸਿੰਘ ਦੇ ਸਾਥੀ ਦੀ ਵੀ ਕੁੱਟਮਾਰ ਕੀਤੀ। ਗੋਲੀ ਚੱਲਣ ਦੀ ਆਵਾਜ਼ ਸੁਣਦੇ ਹੀ ਜੇਲ ਪ੍ਰਸ਼ਾਸਨ ਮੌਕੇ 'ਤੇ ਪਹੁੰਚਿਆ ਅਤੇ ਜ਼ਖਮੀ ਨੂੰ ਹਸਪਤਾਲ ਦਾਖਲ ਕਰਵਾਇਆ।
ਮੈਚ ਖੇਡਦੇ ਯੁਵਰਾਜ ਦੇ ਲੱਗੀ ਸੱਟ ਤੇ ਵਾਪਰ ਗਿਆ ਭਾਣਾ! (ਵੀਡੀਓ)
NEXT STORY