ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ 'ਤੇ ਦੇਰ ਰਾਤ ਹੋਏ ਪਤੀ-ਪਤਨੀ ਦੇ ਝਗੜੇ ਵਿਚ ਪਤੀ ਵਲੋਂ ਪੇਚਕੱਸ ਨਾਲ ਵਾਰ ਕਰਕੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦਰਅਸਲ ਦੇਰ ਰਾਤ ਰਵਿੰਦਰ ਸਿੰਘ ਅਤੇ ਉਸ ਦੀ ਪਤਨੀ ਅਮਰਜੀਤ ਕੌਰ ਵਿਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਝਗੜਾ ਇੰਨਾ ਵੱਧ ਗਿਆ ਕਿ ਦੋਵੇਂ ਇਕ ਦੂਜੇ ਦੀ ਜਾਨ ਲੈਣ 'ਤੇ ਉਤਾਰੂ ਹੋ ਗਏ। ਇੰਨਾ ਵਿਚ ਹੀ ਰਵਿੰਦਰ ਨੇ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਘਰ ਦੇ ਨੌਕਰ ਬਹਾਦੁਰ ਨੇ ਦੱਸਿਆ ਕਿ ਦੋਵਾਂ ਜੀਆਂ ਵਿਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਫਿਲਹਾਲ ਰਵਿੰਦਰ ਸਿੰਘ ਵੀ ਬੁਰੀ ਤਰ੍ਹਾਂ ਜ਼ਖਮੀ ਹੈ ਤੇ ਜ਼ੇਰੇ ਇਲਾਜ ਹੈ। ਪੁਲਸ ਅਗਲੀ ਜਾਂਚ ਸ਼ੁਰੂ ਕਰਨ ਲਈ ਰਵਿੰਦਰ ਸਿੰਘ ਦੇ ਬਿਆਨ ਦੀ ਉਡੀਕ ਕਰ ਰਹੀ ਹੈ।
ਐਸੀ ਮੌਤ ਆਈ ਕਿ ਵੇਖ ਕੰਬ ਗਈ ਖੁਦਾਈ (ਵੀਡੀਓ)
NEXT STORY