ਚੰਡੀਗੜ੍ਹ : ਪੰਚਕੂਲਾ ਦੇ ਨਾਲ ਲੱਗਦੇ ਮੋਲੀਜਾਂਗਰਾ ਦਾ ਇਕ ਮਾਂ ਪੁੱਤ ਦਾ ਹੈਰਾਨੀਜਨਕ ਕਾਰਨਾਮਾ ਸਾਹਮਣੇ ਆਇਆ ਹੈ। ਇਥੇ ਰਹਿਣ ਵਾਲਾ ਇਕ ਨੌਜਵਾਨ ਚੰਡੀਗੜ੍ਹ ਅਤੇ ਪੰਚਕੂਲਾ ਦੇ ਸਨੈਚਿੰਗ ਅਤੇ ਚੋਰੀ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਅਤੇ ਚੋਰੀ ਕੀਤੇ ਗਹਿਣਿਆਂ ਨੂੰ ਆਪਣੀ ਮਾਂ ਨੂੰ ਦੇ ਦਿੰਦਾ, ਜਿਸ ਨੂੰ ਉਹ ਅੱਗੇ ਵੇਚ ਦਿੰਦੀ। ਪੁਲਸ ਨੇ ਮੋਲੀਜਾਗਰਾਂ ਦੀ ਰਹਿਣ ਵਾਲੀ ਮੀਰਾ ਨਾਮਕ ਮਹਿਲਾ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਬੁੱਧਵਾਰ ਨੂੰ ਪੁਲਸ ਨੇ ਦੋਸ਼ੀ ਮਹਿਲਾ ਦਾ ਪੰਚਕੂਲਾ ਸੈਕਟਰ-6 ਸਰਕਾਰੀ ਹਸਪਤਾਲ 'ਚ ਮੈਡੀਕਲ ਕਰਵਾਇਆ।
ਜਾਣਕਾਰੀ ਅਨੁਸਾਰ ਮੁੱਢਲੀ ਪੁੱਛਗਿੱਛ ਦੇ ਆਧਾਰ 'ਤੇ ਪੰਚਕੂਲਾ ਪੁਲਸ ਨੇ ਦੋਸ਼ੀ ਔਰਤ ਮੀਰਾ ਦੀ ਨਿਸ਼ਾਨਦੇਹੀ 'ਤੇ ਪੰਚਕੂਲਾ ਤੇ ਚੰਡੀਗੜ੍ਹ 'ਚ ਚੋਰੀ ਤੇ ਸਨੈਚਿੰਗ ਰਾਹੀਂ ਇਕੱਠੇ ਕੀਤੇ ਗਏ ਲਗਭਗ 5 ਲੱਖ ਰੁਪਏ ਸੋਨੇ ਤੇ ਚਾਂਦੀ ਦੇ ਗਹਿਣੇ ਬਰਾਮਦ ਕਰ ਲਏ ਹਨ। ਹੁਣ ਪੁਲਸ ਨੂੰ ਦੋਸ਼ੀ ਮਹਿਲਾ ਦੇ ਉਸ ਪੁੱਤ ਦੀ ਭਾਲ ਹੈ ਜਿਹੜਾ ਪੁਲਸ ਤੋਂ ਬੇਖੌਪ ਹੋ ਕੇ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।
ਗੁੱਸੇ 'ਚ ਬਣਿਆ ਐਸਾ ਕਸਾਈ, ਪੇਚਕਸ ਮਾਰ-ਮਾਰ ਪਤਨੀ ਹੀ ਮਾਰ ਮੁਕਾਈ (ਵੀਡੀਓ)
NEXT STORY