ਸਰਦੂਲਗੜ੍ਹ (ਸਿੰਗਲਾ, ਚੋਪੜਾ)-ਪਿੰਡ ਫੱਤਾ ਮਾਲੋਕਾ ਬੱਸ ਸਟੈਂਡ ਦੇ ਨਜ਼ਦੀਕ ਆਪਣੇ ਪਤੀ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਸਰਦੂਲਗੜ੍ਹ ਆ ਰਹੀ ਲੜਕੀ ਨੂੰ ਕਾਰ ਸਵਾਰ ਵਲੋਂ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਦ ਕਿ ਮ੍ਰਿਤਕਾ ਦਾ ਪਤੀ ਜਾਨ ਬਚਾ ਕੇ ਭੱਜਣ ਵਿਚ ਸਫਲ ਹੋ ਗਿਆ। ਥਾਣਾ ਝੁਨੀਰ ਦੀ ਪੁਲਸ ਨੇ ਹਮਲਾਵਾਰ ਖਿਲਾਫ ਮਾਮਲਾ ਦਰਜ ਕਰਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕਾ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਮੁਤਾਬਿਕ ਮ੍ਰਿਤਕਾ ਸਿਮਰਤ ਕੌਰ ਪਤਨੀ ਗੁਰਪਿਆਰ ਸਿੰਘ ਵਾਸੀ ਭੰਮੇ ਕਲਾ ਨੇ ਕਰੀਬ 7 ਮਹੀਨੇ ਪਹਿਲਾਂ ਆਪਣੇ ਨਾਨਕੇ ਪਿੰਡ ਦੇ ਲੜਕੇ ਗੁਰਪਿਆਰ ਸਿੰਘ ਨਾਲ ਘਰੋਂ ਫਰਾਰ ਹੋ ਕੇ ਕੋਰਟ ਮੈਰਿਜ ਕਰਵਾ ਲਈ ਸੀ। ਸ਼ੱਕ ਕੀਤਾ ਜਾ ਰਿਹਾ ਹੈ ਕਿ ਮ੍ਰਿਤਕਾ ਦੇ ਮਾਪਿਆਂ ਵਲੋਂ ਆਪਣੀ ਅਣਖ ਕਾਰਨ ਇਕ ਸਾਜ਼ਿਸ਼ ਤਹਿਤ ਮੋਟਰਸਾਈਕਲ 'ਤੇ ਜਾ ਰਹੀ ਸਿਮਰਤ ਕੌਰ ਨੂੰ ਘੇਰ ਕੇ ਪਹਿਲਾਂ ਕਾਰ ਨਾਲ ਮੋਟਰਸਾਈਕਲ ਵਿਚ ਟੱਕਰ ਮਾਰੀ, ਫਿਰ ਮੋਟਰਸਾਈਕਲ ਡਿੱਗਣ 'ਤੇ ਮ੍ਰਿਤਕਾ ਦੇ ਗੋਲੀ ਮਾਰ ਦਿੱਤੀ। ਇਸ ਦੌਰਾਨ ਮ੍ਰਿਤਕਾ ਦਾ ਪਤੀ ਆਪਣੀ ਪਤਨੀ ਦੀ ਮੌਤ ਹੋ ਜਾਣ ਤੋਂ ਬਾਅਦ ਫਰਾਰ ਹੋਣ ਵਿਚ ਸਫਲ ਹੋ ਗਿਆ। ਪੁਲਸ ਨੇ ਹਮਲਾਵਾਰ ਖਿਲਾਫ ਮੁਕੱਦਮਾ ਦਰਜ ਕਰਕੇ ਮ੍ਰਿਤਕਾ ਦੇ ਪਿਤਾ ਗਮਦੂਰ ਸਿੰਘ ਪੁੱਤਰ ਬਚਨ ਸਿੰਘ ਵਾਸੀ ਭੰਮੇ ਕਲਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕਾ 5 ਮਹੀਨੇ ਦੀ ਗਰਭਵਤੀ ਸੀ।
ਇਸ ਮਾਂ ਪੁੱਤ ਦੀ ਕਰਤੂਤ ਸੁਣੋਗੇ ਤਾਂ ਹੈਰਾਨ ਰਹਿ ਜਾਓਗੇ...
NEXT STORY