ਨਵੀਂ ਦਿੱਲੀ- ਦਿੱਲੀ 'ਚ ਸੱਤਾ ਕਾਬਜ਼ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਦੋ ਖੇਮਿਆਂ ਵਿਚ ਵੰਡੀ ਗਈ ਹੈ। ਹਾਲ ਹੀ 'ਚ ਗੁੜਗਾਓ ਵਿਚ 'ਸਵਰਾਜ ਸੰਵਾਦ' ਦਾ ਆਯੋਜਨ ਕਰਨ ਵਾਲੇ ਯੋਗੇਂਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਆਪਣੀ ਵੱਖਰੀ ਪਾਰਟੀ ਦਾ ਐਲਾਨ ਕਰ ਸਕਦੇ ਹਨ। ਉੱਥੇ ਹੀ ਸੂਤਰਾਂ ਮੁਤਾਬਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁੱਧ ਵੱਖ ਹੋਏ ਗੁੱਟ ਦਾ ਖਰਚ ਵੀ ਭੂਸ਼ਣ ਪਰਿਵਾਰ ਹੀ ਚਲਾਏਗਾ।
ਜਾਣਕਾਰੀ ਮੁਤਾਬਕ ਸਵਰਾਜ ਸੰਵਾਦ ਮੁਹਿੰਮ ਦੇ ਨਾਂ 'ਤੇ ਬਣੇ ਵੱਖਰੇ ਗੁੱਟ ਲਈ ਇਕੱਠੇ ਹੋਏ 5 ਲੱਖ ਤੋਂ ਡੇਢ ਲੱਖ ਸਿਰਫ ਪ੍ਰਸ਼ਾਂਤ ਭੂਸ਼ਣ ਨੇ ਦਿੱਤੇ ਹਨ। ਪਾਰਟੀ ਨੂੰ ਅਜੇ ਤਕ ਕੁਲ 5.41 ਲੱਖ ਰੁਪਏ ਦਾ ਚੰਦਾ ਮਿਲਿਆ ਹੈ ਪਰ ਗੁੜਗਾਓਂ ਵਿਚ ਹੋਈ ਬੈਠਕ ਵਿਚ 6.38 ਲੱਖ ਰੁਪਏ ਖਰਚ ਕਰ ਦਿੱਤੇ, ਜਿਸ ਨਾਲ ਪਾਰਟੀ 'ਤੇ ਅਜੇ ਤਕ ਇਕ ਲੱਖ ਰੁਪਏ ਉਧਾਰ ਹਨ। ਜਦੋਂ ਆਮ ਆਦਮੀ ਪਾਰਟੀ ਦਾ ਗਠਨ ਹੋਇਆ ਸੀ ਤਾਂ ਉਸ ਸਮੇਂ ਪ੍ਰਸ਼ਾਂਤ ਭੂਸ਼ਣ ਦੇ ਪਿਤਾ ਸ਼ਾਂਤੀ ਭੂਸ਼ਣ ਨੇ ਇਕ ਕਰੋੜ ਰੁਪਏ ਦਾ ਚੰਦਾ ਦਿੱਤਾ ਸੀ।
ਪਾਕਿਸਤਾਨ ਦੇ ਝੰਡੇ ਲਹਿਰਾਉਣ ਵਾਲਾ ਮਸਰਤ ਆਲਮ ਗ੍ਰਿਫਤਾਰ
NEXT STORY