ਸ਼੍ਰੀ ਮਾਛੀਵਾੜਾ ਸਾਹਿਬ (ਟੱਕਰ)-ਪਿਆਰ 'ਚ ਅੰਨ੍ਹੀ ਹੋਈ ਕੁੜੀ ਨੇ ਆਪਣੇ ਪ੍ਰੇਮੀ 'ਤੇ ਵਿਸ਼ਵਾਸ ਕਰਕੇ ਉਸ ਨਾਲ ਲਵ ਮੈਰਿਜ ਤਾਂ ਕਰਵਾ ਲਈ ਪਰ ਉਸ ਦੀਆਂ ਅੱਖਾਂ ਉਦੋਂ ਖੁੱਲ੍ਹੀਆਂ, ਜਦੋਂ ਉਸ ਦੇ ਪਤੀ ਨੇ ਤਲਾਕ ਦਿੱਤੇ ਬਿਨਾਂ ਹੀ ਕਿਸੇ ਦੂਜੀ ਕੁੜੀ ਨਾਲ ਮੰਗਣੀ ਕਰਵਾ ਲਈ।
ਪੀੜਤ ਜੀਵਨ ਨਾਂ ਦੀ ਕੁੜੀ ਨੇ ਇਕ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ 7 ਜਨਵਰੀ, 2012 ਨੂੰ ਉਸ ਨੇ ਮਾਛੀਵਾੜਾ 'ਚ ਪ੍ਰੇਮ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਉਹ ਲੁਧਿਆਣਾ ਦੇ ਜਮਾਲਪੁਰ 'ਚ ਰਹਿੰਦੇ ਰਹੇ। ਕਰੀਬ ਡੇਢ ਸਾਲ ਪਹਿਲਾਂ ਉਸ ਦਾ ਪਤੀ ਉਸ ਨੂੰ ਇਹ ਕਹਿ ਕੇ ਪੇਕੇ ਘਰ ਛੱਡ ਗਿਆ ਕਿ ਕੁਝ ਸਮੇਂ ਬਾਅਦ ਉਹ ਉਸ ਨੂੰ ਲੈ ਜਾਵੇਗਾ ਪਰ ਬਾਅਦ 'ਚ ਉਸ ਨੇ ਪਤੀ ਨੇ ਉਸ ਨੂੰ ਪੁੱਛਿਆ ਤੱਕ ਨਹੀਂ।
ਜੀਵਨ ਨੇ ਦੱਸਿਆ ਕਿ 2014 'ਚ ਉਸ ਦੇ ਪਤੀ ਨੇ ਮੋਗਾ ਦੀ ਇਕ ਕੁੜੀ ਨਾਲ ਮੰਗਣੀ ਕਰ ਲਈ। ਮੰਗਣੀ ਦੀ ਫੋਟੇ ਦਿਖਾਉਂਦੇ ਹੋਏ ਜੀਵਨ ਨੇ ਕਿਹਾ ਕਿ ਉਸ ਦੇ ਸਹੁਰੇ ਵਾਲੇ ਕਹਿੰਦੇ ਸਨ ਕਿ ਉਨ੍ਹਾਂ ਨੇ ਆਪਣੇ ਬੇਟੇ ਨੂੰ ਬੇਦਖਲ ਕੀਤਾ ਹੋਇਆ ਹੈ ਪਰ ਮੰਗਣੀ ਦੌਰਾਨ ਉਸ ਦੇ ਪਤੀ ਨਾਲ ਪਰਿਵਾਰ ਵਾਲੇ ਵੀ ਮੌਜੂਦ ਸਨ।
ਪੀੜਤ ਕੁੜੀ ਨੇ ਦੱਸਿਆ ਕਿ ਉਸ ਨੂੰ ਦੋ ਦਿਨ ਪਹਿਲਾਂ ਹੀ ਜਾਣਕਾਰੀ ਮਿਲੀ ਹੈ ਕਿ ਮੁੰਡੇ ਨੇ ਅਦਾਲਤ 'ਚ ਤਲਾਕ ਦਾ ਕੇਸ ਪਾਇਆ ਹੈ ਅਤੇ ਧੋਖਾਧੜੀ ਕਰਕੇ ਉਸ ਦੇ ਜਾਅਲੀ ਹਸਤਾਖਰ ਕਰਕੇ ਅਦਾਲਤ ਨੂੰ ਇਹ ਦੱਸਿਆ ਗਿਆ ਕਿ ਉਹ ਅਦਾਲਤ 'ਚ ਆਉਣ ਤੋਂ ਇਨਕਾਰ ਕਰ ਰਹੀ ਹੈ। ਜੀਵਨ ਨੇ ਪੁਲਸ ਨੂੰ ਇਸ ਮਾਮਲੇ 'ਚ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਅਤੇ ਨਿਆਂ ਦਿਵਾਉਣ ਦੀ ਗੁਹਾਰ ਲਗਾਈ ਹੈ।
ਪੱਤਰਕਾਰ ਭੁਪਿੰਦਰ ਸਿੰਘ ਅਭੈਪੁਰੀਆ ਦੀ ਅੰਤਿਮ ਅਰਦਾਸ ਅੱਜ
NEXT STORY