ਜਲੰਧਰ- ਪਾਲੀਵੁੱਡ ਦੇ ਮਸ਼ਹੂਰ ਗਾਇਕ ਗੈਰੀ ਸੰਧੂ ਲੱਖਾਂ ਦੇ ਦਿਲਾਂ ਦੀ ਧੜਕਣ ਬਣ ਚੁੱਕੇ ਹਨ। ਉਹ ਆਪਣੇ ਫੈਨਜ਼ ਲਈ ਨਿੱਤ ਨਵਾਂ ਕੁਝ ਨਾ ਕੁਝ ਲੈ ਕੇ ਆਉਂਦੇ ਰਹਿੰਦੇ ਹਨ। ਗੈਰੀ ਸੰਧੂ ਦਾ ਇਕ ਗੀਤ 'ਬੰਦਾ ਬਣ ਜਾ' ਜੋ ਕਿ ਦਰਸ਼ਕਾਂ ਦੇ ਵਿਚਾਲੇ ਕਾਫੀ ਮਸ਼ਹੂਰ ਹੋਇਆ ਸੀ।
ਗੈਰੀ ਸੰਧੂ ਆਪਣੇ ਦਰਸ਼ਕਾਂ ਨਾਲ ਹਰ ਤਰੀਕੇ ਨਾਲ ਜੁੜੇ ਰਹਿੰਦੇ ਹਨ। ਗਾਇਕ ਗੈਰੀ ਸੰਧੂ ਆਪਣੇ ਫੇਸਬੁੱਕ ਪੇਜ 'ਤੇ ਆਪਣੀਆਂ ਕਾਫੀ ਸਾਰੀਆਂ ਤਸਵੀਰਾਂ ਅਤੇ ਸੈਲਫੀਜ਼ ਅਪਲੋਡ ਕਰਦੇ ਰਹਿੰਦੇ ਹਨ ਪਰ ਹਾਲ ਹੀ 'ਚ ਗੈਰੀ ਸੰਧੂ ਨੇ ਆਪਣੀ ਇਕ ਅਜਿਹੀ ਤਸਵੀਰ ਫੇਸਬੁੱਕ ਪੇਜ 'ਤੇ ਅਪਲੋਡ ਕੀਤੀ ਹੈ ਜੋ ਕਿ ਤੁਹਾਨੂੰ ਵੀ ਹੈਰਾਨ ਕਰ ਦੇਵੇਗੀ।
ਗੈਰੀ ਨੇ ਤਸਵੀਰ ਦੇ ਨਾਲ ਸਟੇਟਸ ਵੀ ਲਿਖਿਆ ਹੈ 'ਨੀ ਏ ਗੰਜਾ ਗੰਜਾ ਕੌਣ ਭਾਬੀ ਦੀਵਾ ਜਗਾ...'। ਗੈਰੀ ਆਪਣੀ ਅਜਿਹੀ ਲੁੱਕ 'ਚ ਕਿਉਂ ਆਏ ਹਨ ਇਸ ਗੱਲ ਦਾ ਅੰਦਾਜ਼ਾ ਕੋਈ ਵੀ ਨਹੀਂ ਲਗਾ ਪਾਇਆ ਹੈ । ਫੇਸਬੁੱਕ 'ਤੇ ਪੋਸਟ ਕੀਤੀ ਗਈ ਇਸ ਫੋਟੋ 'ਤੇ ਗੈਰੀ ਸੰਧੂ ਨੇ ਖੁਦ ਵੀ ਮਜ਼ਾਕੀਆਂ ਅੰਦਾਜ਼ 'ਚ ਕੁਮੈਂਟ ਕੀਤਾ ਹੈ,''ਘਰ ਦੀ ਖੇਤੀ ਹੈ ਆ ਜਾਉ ਆਪਣੇ ਆਪ।'' ਗੈਰੀ ਸੰਧੂ ਦੀ ਫੈਨ ਫੋਲੋਇੰਗ ਇੰਨੀ ਜ਼ਿਆਦਾ ਹੈ ਕਿ ਉਹ ਕਿਸੇ ਵੀ ਲੁੱਕ 'ਚ ਆ ਜਾਣ ਦਰਸ਼ਕ ਉਨ੍ਹਾਂ ਨੂੰ ਪਸੰਦ ਕਰਦੇ ਹਨ।
ਪੁਲਸ ਚੌਂਕੀ ਹੋਣ ਦੇ ਬਾਵਜੂਦ ਇਨ੍ਹਾਂ ਪਿੰਡਾਂ 'ਚ ਸ਼ਰੇਆਮ ਵਿਕਦੀ ਸਮੈਕ
NEXT STORY