ਹੰਬੜਾਂ (ਸਤਨਾਮ) - ਪੰਜਾਬ ਜੋ ਕਿ ਪੰਜ ਦਰਿਆਵਾਂ ਦੀ ਧਰਤੀ ਜੋ ਯੋਧਿਆਂ ਤੇ ਸੂਰਬੀਰਾਂ ਦੀ ਧਰਤੀ ਸੀ, ਉਹ ਹੁਣ ਸਮੈਕੀਆਂ, ਨਸ਼ੇੜੀਆਂ ਤੇ ਅਮਲੀਆਂ ਦੀ ਧਰਤੀ ਨਾਲ ਪੂਰੇ ਦੇਸ਼ 'ਚ ਮਸ਼ਹੂਰ ਹੋ ਗਈ ਹੈ, ਪੂਰੇ ਪੰਜਾਬ ਅੰਦਰ ਰੇਤੇ ਦੀ ਕਾਲਾਬਾਜ਼ਾਰੀ ਤੇ ਚਿੱਟੇ ਦਾ ਕਾਰੋਬਾਰ ਬੜੇ ਹੀ ਧੜੱਲੇ ਨਾਲ ਚੱਲ ਰਿਹਾ ਹੈ ਦੋਨੋਂ ਪਾਸੇ ਚਾਂਦੀ ਅਮਰੀਜ਼ਾਦੇ ਤੇ ਪੰਜਾਬ ਦੀ ਪੁਲਸ ਦੀ ਹੋ ਰਹੀ ਹੈ, ਰੇਤਾ ਰਾਤ ਨੂੰ ਤੇ ਚਿੱਟਾ ਦਿਨੇ ਨਿੱਤ ਦਿਨ ਪੰਜਾਬ ਨੂੰ ਖੋਖਲਾ ਕਰ ਰਿਹਾ ਹੈ, ਹਲਕਾ ਦਾਖਾ ਤੇ ਹਲਕਾ ਗਿੱਲ ਅਧੀਨ ਪੈਂਦੇ ਪਿੰਡ ਹੰਬੜਾਂ, ਘਮਣੇਵਾਲ, ਵਲੀਪੁਰ ਕਲਾਂ, ਨੂਰਪੁਰ ਬੇਟ, ਆਦਿ ਕਈਂ ਨਾਲ ਲੱਗਦੇ ਪਿੰਡ ਹਰ ਰੋਜ਼ ਲੱਖਾਂ ਰੁਪਏ ਦਾ ਚਿੱਟਾ ਤੇ ਦੇਸ਼ੀ ਸ਼ਰਾਬ ਸ਼ਰੇਆਮ ਵਿੱਕ ਰਹੀ ਹੁੰਦੀ ਹੈ ਤੇ ਨੌਜਵਾਨ ਪੀੜ੍ਹੀ ਦਿਨੋਂ ਦਿਨ ਮਾਨਸਿਕ ਦਬਾਅ ਤੇ ਬੇਰੋਜ਼ਗਾਰੀ ਦੀ ਮਾਰ ਤੋਂ ਨਜਾਤ ਪਾਉਣ ਲਈ ਨਿੱਤ ਦਿਨ ਨਸ਼ਿਆਂ ਦੀ ਦਲਦਲ 'ਚ ਫਸਦੇ ਜਾ ਰਹੇ ਹਨ।
ਹੰਬੜਾਂ ਪਿੰਡ ਅੰਦਰ ਪੁਲਸ ਚੌਕੀ ਹੋਣ ਦੇ ਬਾਵਜੂਦ ਵੀ 5 ਤੋਂ 6 ਸਮੈਕੀਆਂ ਦੇ ਅੱਡੇ ਹਨ ਜਿਥੇ 24 ਘੰਟੇ ਚਿੱਟੇ ਦੀ ਸਪਲਾਈ ਮਿਲਦੀ ਹੈ, ਤੇ ਨਾਲ ਹੀ ਲਾਗਲੇ ਪਿੰਡਾਂ ਤੋਂ ਗੱਡੀਆਂ 'ਚ, ਮੋਟਰਸਾਈਕਲਾਂ 'ਤੇ ਜੋ ਵੇਚਣ ਜਾਂ ਸਪਲਾਈ ਦੇਣ ਆਉਂਦੇ ਹਨ ਉਹ ਵੱਖਰੇ ਹਨ, ਹੰਬੜਾਂ ਦੇ ਸਰਕਾਰੀ ਸਕੂਲ ਦਾ ਗਰਾਊਂਡ, ਲਾਇਬਰੇਰੀ, ਦਾਣਾ ਮੰਡੀ, ਸਰਕਾਰੀ ਹਸਪਤਾਲ ਦੇ ਖੰਡਰ ਬਣੇ ਕਮਰੇ, ਪਲਾਈ ਫੈਕਟਰੀ ਨਜ਼ਦੀਕ ਤੇ ਹੋਰ ਕਈ ਅੱਡੇ ਹਨ, ਜਿਸ ਤੋਂ ਪੂਰੇ ਇਲਾਕਾ ਤੇ ਪਿੰਡ ਵਾਸੀ ਢਾਡੇ ਪ੍ਰੇਸ਼ਾਨ ਹਨ।
ਪਿਓ ਦੀ ਅਣਖ ਨੇ ਐਸਾ ਰਾਹ ਚੁਣਿਆ, ਸੜਕ ਵਿਚਕਾਰ ਧੀ ਨੂੰ ਭੁੰਨਿਆ (ਦੇਖੋ ਤਸਵੀਰਾਂ)
NEXT STORY