ਪੰਜਾਬੀ ਜਿੱਥੇ ਵੀ ਜਾਂਦੇ ਹਨ ਕਮਾਲ ਕਰਦੇ ਹਨ ਅਤੇ ਉੱਥੋਂ ਦੇ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲੈਂਦੇ ਹਨ। ਸ਼ਾਇਦ ਇਹ ਹੀ ਕਾਰਨ ਹੈ ਕਿ ਹੈਦੀ ਨਾਂ ਦੀ ਇਹ ਗੋਰੀ ਪੰਜਾਬੀਆਂ ਅਤੇ ਪੰਜਾਬੀ ਦੀ ਫੈਨ ਹੋ ਗਈ ਹੈ। ਪਟਪਟ ਅੰਗੇਰਜ਼ੀ ਬੋਲਣ ਵਾਲੀ ਇਹ ਗੋਰੀ ਪੰਜਾਬੀ ਵੀ ਬੜੇ ਸਲੀਕੇ ਨਾਲ ਬੋਲ ਲੈਂਦੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਸ ਨੂੰ ਪੰਜਾਬੀ ਅਤੇ ਪੰਜਾਬ ਨਾਲ ਪਿਆਰ ਹੈ। ਹੈਦੀ ਦਾ ਕਹਿਣਾ ਹੈ ਕਿ ਉਹ ਪੰਜਾਬ ਵਿਚ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੀ ਹੈ। ਉਸ ਦਾ ਕਹਿਣਾ ਹੈ ਕਿ ਉਹ ਜਦੋਂ ਪੰਜਾਬ ਆਏਗੀ ਤੇ ਚੰਡੀਗੜ੍ਹ ਤੇ ਪਟਿਆਲਾ ਵੀ ਜ਼ਰੂਰ ਜਾਵੇਗੀ।
ਪੰਜਾਬ ਵਾਂਗ ਹੈਦੀ ਨੂੰ ਪਾਕਿਸਤਾਨ ਨਾਲ ਵੀ ਪਿਆਰ ਹੈ ਤੇ ਉਹ ਪਾਕਿਸਤਾਨ ਵੀ ਜਾਣਾ ਚਾਹੁੰਦੀ ਹੈ।
ਗੁੱਸੇ 'ਚ ਗੁਲਾਬੀ ਹੋ ਜਾਂਦੀ ਹੈ ਇਹ ਡੋਲਫਿਨ! (ਦੇਖੋ ਤਸਵੀਰਾਂ)
NEXT STORY