ਟੋਕੀਓ— ਕਿਸੇ ਵਿਅਕਤੀ ਨੂੰ ਗੁੱਸਾ ਆਉਂਦਾ ਹੈ ਤਾਂ ਉਹ ਲਾਲ-ਪੀਲਾ ਹੋ ਜਾਂਦਾ ਹੈ। ਇਹ ਕਹਾਵਤ ਵੀ ਹੈ ਅਤੇ ਹਕੀਕਤ 'ਚ ਵੀ ਅਜਿਹਾ ਹੁੰਦਾ ਹੈ। ਪਰ ਜਪਾਨ ਦੇ ਇਕ ਵਾਟਰ ਪਾਰਕ 'ਚ ਇਕ ਡੋਲਫਿਨ ਆਈ ਹੈ ਜੋ ਆਲੇ-ਦੁਆਲੇ ਭੀੜ ਵਧਣ ਨਾਲ ਜਾਂ ਲਹਿਰਾਂ 'ਚ ਜ਼ਬਰਦਸਤੀ ਧਕੇਲੇ ਜਾਣ 'ਤੇ ਗੁਲਾਬੀ ਰੰਗ ਦੀ ਹੋ ਜਾਂਦੀ ਹੈ। ਉਂਝ ਇਹ ਮੱਛੀ ਸਫੇਦ ਅਤੇ ਗ੍ਰੇ ਰੰਗਾਂ ਦੀਆਂ ਪਾਈਆਂ ਜਾਂਦੀਆਂ ਹਨ। ਇਹ ਬਾਟਲਨੋਸ ਡੋਲਫਿਨ ਹੈ ਅਤੇ ਇਹ ਇਸ ਦਾ ਏਲਬੀਨੋ ਟਾਈਪ ਹੈ ਜੋ ਬਹੁਤ ਹੀ ਦੁਰਲਭ ਹੈ। ਆਮ ਤੌਰ 'ਤੇ ਇਨ੍ਹਾਂ 'ਚ ਰੰਗਾਂ ਦਾ ਅਭਾਵ ਹੀ ਰਹਿੰਦਾ ਹੈ। ਪਰ ਇਸ ਦੇ ਇਸ ਸੁਭਾਅ ਦਾ ਪਤਾ ਹਾਲ ਹੀ 'ਚ ਲੱਗ ਸਕਿਆ ਹੈ। ਵੱਖ-ਵੱਖ ਸਮੇਂ 'ਤੇ ਲਈਆਂ ਗਈਆਂ ਤਸਵੀਰਾਂ ਤੋਂ ਵੀ ਇਹ ਪਤਾ ਚਲਦਾ ਹੈ ਕਿ ਇਸ ਦਾ ਰੰਗ ਸਫੇਦ ਹੀ ਹੈ। ਪਰ ਕਦੇ-ਕਦੇ ਇਹ ਆਪਣਾ ਰੰਗ ਬਦਲਦੀਆਂ ਹਨ।
ਏਲਬੀਨੋ ਮੈਮਲਸ ਆਮ ਤੌਰ 'ਤੇ ਬਿਨਾ ਮੇਲਾਨਿਨ ਦੇ ਹੀ ਪੈਦਾ ਹੁੰਦੀ ਹੈ। ਇਸ ਲਈ ਇਹ ਰੰਗਹੀਨ ਹੁੰਦੀ ਹੈ। ਅਸਲ 'ਚ ਇਸ ਡੋਲਫਿਨ ਨੂੰ ਦੂਜੀ ਵਾਰ ਦੇਖਿਆ ਗਿਆ ਹੈ। ਇਸ ਨੂੰ ਐਕਵੇਰੀਅਮ 'ਚ ਰੱਖਿਆ ਗਿਆ ਹੈ ਕਿ ਇਹ ਡੋਲਫਿਨ ਹਿਗਾਸ਼ੀਮੁਰੋ ਸੂਬੇ ਦੇ ਤਾਈਜੀ ਵੇਲ ਮਿਊਜ਼ੀਅਮ 'ਚ ਵਧੀਆ ਤਰੀਕੇ ਨਾਲ ਰਹਿ ਰਹੀ ਸੀ। ਇਥੇ ਹੋਣ ਵਾਲੀ ਡੋਲਫਿਨ ਹੰਟ 'ਚ ਇਸ ਨੂੰ ਦੇਖਿਆ ਗਿਆ ਸੀ।
ਇਹ ਹੰਟ 2009 'ਚ ਚੰਰਚਾ 'ਚ ਆਈ ਸੀ ਜਦੋਂ ਇਸ 'ਤੇ ਬਣੀ ਡਾਕਿਊਮੈਂਟਰੀ 'ਦਿ ਕੋਵ' ਨੂੰ ਆਸਕਰ ਪੁਰਸਕਾਰ ਮਿਲਿਆ ਸੀ। ਹਾਲ ਹੀ 'ਚ ਇਕ ਰਿਪੋਰਟ ਆਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ 2001 'ਚ 1 ਹਜ਼ਾਰ 218 ਡੋਲਫਿਨ ਅਤੇ ਛੋਟੀ ਵੇਲ ਫੜੀ ਗਈ ਸੀ। ਪਰ ਜ਼ਿਆਦਾਤਰ ਮਾਰ ਗਈਆਂ। ਕੁਝ ਬਚ ਗਈਆਂ ਸਨ, ਇਹ ਉਨ੍ਹਾਂ 'ਚੋਂ ਇਕ ਹੈ। ਇਸ ਲਈ ਇਹ ਟੋਕੀਓ ਯੂਨੀਵਰਸਿਟੀ ਆਫ ਮਰੀਨ ਸਾਇੰਸ ਟੈਕਨੋਲੋਜੀ ਲਈ ਸਟਡੀ ਦਾ ਵਿਸ਼ਾ ਵੀ ਬਣ ਗਈਆਂ ਹਨ।
19 ਮਹੀਨਿਆਂ ਦੀ ਕਿਰਪਾ ਕੌਰ 'ਤੇ ਹੈ ਵਾਹਿਗੁਰੂ ਦੀ ਅਦੁੱਤੀ ਕਿਰਪਾ (ਵੀਡੀਓ)
NEXT STORY