ਬ੍ਰਿਸਬੇਨ (ਹਰਮਨ ਬੋਪਾਰਾਏ)- ਆਸਟ੍ਰੇਲੀਆ ਦੇ ਸੂਬੇ ਕਵੀਨਜ਼ਲੈਂਡ ਦੇ ਸ਼ਹਿਰ ਕੇਨਸ ਵਿਖੇ ਰਹਿੰਦੇ ਜ਼ਿਲਾ ਪਠਾਨਕੋਟ ਨਾਲ ਸਬੰਧ ਰੱਖਦੇ ਪੰਜਾਬੀ ਨੌਜਵਾਨ ਦੀ ਆਪਣੇ ਹੀ ਘਰ ਦੇ ਬਾਹਰ ਹੋਏ ਦਰਦਨਾਕ ਹਾਦਸੇ 'ਚ ਕਲ ਅਚਾਨਕ ਮੌਤ ਹੋ ਗਈ। ਇਸ ਹਾਦਸੇ 'ਚ 26 ਸਾਲਾ ਨੌਜਵਾਨ ਜਸ਼ਨ ਵਿਰਕ ਜੋ ਕਿ ਕੁਝ ਹੀ ਮਹੀਨੇ ਪਹਿਲਾਂ ਆਪਣੇ ਭਰਾ ਕੋਲ ਆਸਟ੍ਰੇਲੀਆ ਆਇਆ ਸੀ। ਬੀਤੇ ਦਿਨੀਂ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਆਪਣੇ ਘਰ ਦਾ ਸਾਮਾਨ ਬਾਹਰ ਖੜ੍ਹੇ ਟਰੱਕ 'ਚ ਚੜ੍ਹਾਅ ਰਿਹਾ ਸੀ ਕਿ ਉਚਾਈ 'ਤੇ ਖੜ੍ਹਾ ਟਰੱਕ ਅਚਾਨਕ ਪਿਛਾਂਹ ਵੱਲ ਨੂੰ ਰੁੜ ਆਇਆ। ਦੀਵਾਰ ਅਤੇ ਟਰੱਕ ਵਿਚਕਾਰ ਫਸ ਜਾਣ ਕਾਰਨ ਜਸ਼ਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਬੇਹੱਦ ਦਰਦਨਾਕ ਹਾਦਸੇ ਕਾਰਨ ਆਸਟ੍ਰੇਲੀਆ ਵੱਸਦੇ ਸਮੁੱਚੇ ਭਾਈਚਾਰੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਰਿਜੋਮੀਲੀਆ ਵਿਖੇ ਵਿਸ਼ਾਲ ਨਗਰ ਕੀਰਤਨ 18 ਨੂੰ
NEXT STORY