ਰੋਮ (ਕੈਂਥ)- ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਰਿਜੋਮੀਲੀਆ ਵਿਖੇ ਹਰ ਸਾਲ ਦੀ ਤਰ੍ਹਾਂ 18 ਅਪ੍ਰੈਲ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਜਾ ਰਿਹਾ ਹੈ।ਨਗਰ ਕੀਰਤਨ ਦੌਰਾਨ ਪ੍ਰਸਿੱਧ ਰਾਗੀ, ਢਾਡੀ ਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਇਤਿਹਾਸ ਨਾਲ਼ ਜੋੜਨਗੇ ਅਤੇ ਨਵੀਂ ਬਣੀ ਗੁਰੂਦੁਆਰਾ ਸਾਹਿਬ ਦੀ ਇਮਾਰਤ ਦਾ ਉਦਘਾਟਨ ਕੀਤਾ ਜਾ ਰਿਹਾ ਹੈ, ਇਕਬਾਲ ਸਿੰਘ ਸੋਢੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਦਘਾਟਨ ਸਮੇਂ ਕਮੂਨੇ ਦੇ ਇਟਾਲੀਅਨ ਮੈਂਬਰ ਵੀ ਸ਼ਿਰਕਤ ਕਰ ਰਹੇ ਹਨ, ਇਟਲੀ 'ਚ ਸਿੱਖ ਧਰਮ ਨੂੰ ਇਟਾਲੀਅਨ ਲੋਕਾਂ ਤੱਕ ਪਹੁੰਚਾਉਣ ਦਾ ਪਿਛਲੇ ਲੰਬੇ ਸਮੇਂ ਤੋਂ ਉਪਰਾਲਾ ਕਰ ਰਹੀ ਸਿੱਖੀ ਸੇਵਾ ਸੁਸਾਇਟੀ ਵਲੋਂ ਇਸ ਨਗਰ ਕੀਰਤਨ 'ਚ ਇਟਾਲੀਅਨ ਭਾਸ਼ਾ 'ਚ ਅਨੁਵਾਦ ਗੁਰ ਇਤਿਹਾਸ ਦੀਆਂ ਪੁਸਤਕਾਂ ਸਟਾਲ ਲਗਾ ਕੇ ਵੰਡੀਆਂ ਜਾਣਗੀਆਂ ਤੇ ਸਿੱਖੀ ਸੇਵਾ ਸੁਸਾਇਟੀ ਇਟਲੀ ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਇਸ ਮਹਾਨ ਨਗਰ ਕੀਰਤਨ 'ਚ ਹੁੰਮ-ਹੁਮਾ ਕੇ ਪਹੁਚੰਣ ਦੀ ਅਪੀਲ ਕੀਤੀ ਜਾਂਦੀ ਹੈ।
ਪੰਜਾਬੀਆਂ ਦੀ ਫੈਨ ਹੋਈ ਗੋਰੀ, ਅੰਗਰੇਜ਼ੀ ਛੱਡ ਬੋਲਦੀ ਏ ਪੰਜਾਬੀ (ਵੀਡੀਓ)
NEXT STORY