ਨਿਊਯਾਰਕ— 51 ਸਾਲਾ ਇਕ ਭਾਰਤੀ ਅਮਰੀਕੀ ਨੂੰ ਸ਼ਿਕਾਗੋ 'ਚ ਆਵਾਜਾਈ ਅਥਾਰਟੀ 'ਚ ਆਈ.ਟੀ. ਠੇਕੇਦਾਰਾਂ ਨੂੰ ਨੌਕਰੀ ਦੇਣ ਲਈ 2,80,000 ਡਾਲਰ ਤੋਂ ਜ਼ਿਆਦਾ ਰਾਸ਼ੀ ਰਿਸ਼ਵਤ ਦੇ ਤੌਰ 'ਤੇ ਲੈਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਜਿੰਦਰ ਸਚਦੇਵਾ ਨੂੰ ਸ਼ਿਕਾਗੋ ਦੇ ਸਕੈਮਬਰਗ ਦੇ ਨਜ਼ਦੀਕ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਨੂੰ ਸੰਘੀ ਹਿਰਾਸਤ 'ਚ ਰੱਖਿਆ ਗਿਆ ਹੈ। ਉਸ ਦੀ ਹਿਰਾਸਤ ਦੇ ਸੰਬੰਧ 'ਚ ਸੁਣਵਾਈ ਪੈਂਡਿੰਗ ਹੈ।
ਅਦਾਲਤ 'ਚ ਦਾਇਰ ਅਪਰਾਧਿਕ ਸ਼ਿਕਾਇਤ ਮੁਤਾਬਕ, ਖੇਤਰੀ ਆਵਾਜਾਈ ਅਥਾਰਟੀ ਪੇਸ ਦੇ ਉਪਨਗਰੀ ਬੱਸ ਮੰਡਲ 'ਚ ਡਿਪਾਰਟਮੈਂਟ ਮੈਨੇਜਰ ਆਫ ਐਪਲੀਕੇਸ਼ੰਸ ਸਚਦੇਵਾ ਨੇ ਜਨਵਰੀ 2010 ਤੋਂ ਲੈ ਕੇ ਹੁਣ ਤੱਕ ਆਈ.ਟੀ. ਠੇਕੇਦਾਰਾਂ ਨੂੰ ਨੌਕਰੀ ਦੇਣ ਦੇ ਬਦਲੇ ਰਿਸ਼ਵਤ ਅਤੇ ਤੋਹਫਿਆਂ ਦੀ ਮੰਗ ਕੀਤੀ, ਉਨ੍ਹਾਂ ਨੂੰ ਸਵੀਕਾਰ ਕੀਤਾ ਅਤੇ ਉਨ੍ਹਾਂ ਨੂੰ ਸਵਿਕਾਰ ਕਰਨ 'ਤੇ ਸਹਿਮਤੀ ਜਤਾਈ। ਉਸ ਨੇ 2010 ਤੋਂ 2014 ਦੌਰਾਨ ਕਥਿਤ ਤੌਰ 'ਤੇ 2,80000 ਡਾਲਰ ਤੋਂ ਜ਼ਿਆਦਾ ਦੀ ਰਿਸ਼ਵਤ ਲਈ।
999 ਕਦਮ ਦੂਰ 'ਸਵਰਗ ਦਾ ਟੂਰ'! (ਦੇਖੋ ਤਸਵੀਰਾਂ)
NEXT STORY