ਨਵੀਂ ਦਿੱਲੀ, ਕਾਂਗਰਸ ਜਨਰਲ ਸਕੱਤਰ ਦਿੱਗਵਿਜੇ ਸਿੰਘ ਨੇ ਸ਼ੁੱਕਰਵਾਰ ਨੂੰ ਉਸ ਵੇਲੇ ਇਕ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਜਦੋਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਜਰਮਨੀ ਦੇ ਤਾਨਾਸ਼ਾਹ ਏਡਾਲਫ ਹਿਟਲਰ ਨਾਲ ਕੀਤੀ ਅਤੇ ਕਸ਼ਮੀਰੀ ਵੱਖਵਾਦੀ ਆਗੂ ਮੁਸਰਤ ਆਲਮ ਲਈ 'ਸਾਹਬ' ਸ਼ਬਦ ਦੀ ਵਰਤੋਂ ਕੀਤੀ। ਮੁਸਰਤ ਆਲਮ ਉਹੀ ਵਿਅਕਤੀ ਹੈ ਜਿਸ ਨੇ ਬੁੱਧਵਾਰ ਸ੍ਰੀਨਗਰ 'ਚ ਭਾਰਤੀ ਵਿਰੋਧੀ ਰੈਲੀ ਦਾ ਆਯੋਜਨ ਕੀਤਾ ਸੀ। ਰੈਲੀ 'ਚ ਨਾ ਸਿਰਫ ਪਾਕਿਸਤਾਨੀ ਝੰਡੇ ਲਹਿਰਾਏ ਗਏ ਸਗੋਂ ਮੁਸਰਤ ਨੇ 'ਮੇਰੀ ਜਾਨ ਪਾਕਿਸਤਾਨ' ਦੇ ਨਾਅਰੇ ਵੀ ਲਗਾਏ। ਇਸ ਘਟਨਾ 'ਤੇ ਤਿੱਖੀ ਪ੍ਰਤੀਕਿਰਿਆ ਹੋਈ ਅਤੇ ਸ਼ੁੱਕਰਵਾਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਸਰਤ ਦੀ ਗ੍ਰਿਫਤਾਰੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਦਿੱਗਵਿਜੇ ਸਿੰਘ ਨੇ ਕਿਹਾ, ''ਮੁਸਰਤ ਆਲਮ ਸਾਹਿਬ ਨੂੰ ਜੰਮੂ ਕਸ਼ਮੀਰ ਸਰਕਾਰ ਨੇ ਕਾਨੂੰਨ ਦੀਆਂ ਕਿਹੜੀਆਂ ਧਾਰਾਵਾਂ ਦੇ ਤਹਿਤ ਗ੍ਰਿਫਤਾਰ ਕੀਤਾ ਹੈ? ਸਰਕਾਰ ਨੂੰ ਇਹ ਜ਼ਰੂਰ ਦੱਸਣਾ ਚਾਹੀਦਾ ਹੈ।''
ਪ੍ਰਧਾਨ ਮੰਤਰੀ ਮੋਦੀ ਵਲੋਂ ਕੈਨੇਡਾ ਦੌਰੇ 'ਤੇ ਕਾਂਗਰਸ ਦੀ ਆਲੋਚਨਾ ਕਰਨ 'ਤੇ ਇਕ ਅੰਗਰੇਜ਼ੀ ਚੈਨਲ ਨਾਲ ਗੱਲਬਾਤ 'ਚ ਦਿੱਗਵਿਜੇ ਸਿੰਘ ਨੇ ਕਿਹਾ, ''ਇਹ ਫੁੱਟ ਪਾਊ ਮਾਨਸਿਕਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ 1947 ਤੋਂ ਲੈ ਕੇ ਅੱਜ ਤਕ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੇ ਦੇਸ਼ ਦੇ ਬਾਹਰ ਅੰਦਰੂਨੀ ਸਿਆਸਤ ਦੀ ਚਰਚਾ ਨਹੀਂ ਕੀਤੀ। ਕੀ ਬਰਾਕ ਓਬਾਮਾ ਭਾਰਤ ਜਦੋਂ ਆਏ ਸਨ ਤਾਂ ਉਨ੍ਹਾਂ ਨੇ ਰਿਪਬਲਿਕਨਾਂ ਨਾਲ ਆਪਣੇ ਮਤਭੇਦਾਂ ਦਾ ਜ਼ਿਕਰ ਕੀਤਾ ਸੀ? ਜਦੋਂ ਦਿੱਗਵਿਜੇ ਨੂੰ ਇਹ ਯਾਦ ਕਰਵਾਇਆ ਗਿਆ ਕਿ ਓਬਾਮਾ ਨੇ 'ਟਾਈਮ' ਵਿਚ ਇਕ ਆਰਟੀਕਲ ਲਿਖ ਕੇ ਮੋਦੀ ਦੀ ਸ਼ਲਾਘਾ ਕੀਤੀ ਹੈ ਤਾਂ ਕਾਂਗਰਸ ਆਗੂ ਨੇ ਕਿਹਾ, ''ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਨੇ ਵੀ ਜਦੋਂ ਏਡਾਲਫ ਹਿਟਲਰ ਦੀ ਸ਼ਲਾਘਾ ਕੀਤੀ ਸੀ ਤਾਂ ਉਨ੍ਹਾਂ ਨੂੰ ਆਪਣੇ ਸ਼ਬਦ ਵਾਪਸ ਲੈਣੇ ਪਏ ਸਨ।'' ਓਧਰ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਦੋ ਮਹੀਨੇ ਛੁੱਟੀ 'ਤੇ ਜਾਣ 'ਤੇ ਦਿੱਗਵਿਜੇ ਸਿੰਘ ਨੇ ਕਿਹਾ, ''ਗੁਜਰਾਤ ਦੇ ਗਾਂਧੀ ਨਗਰ ਜਾਣ ਅਤੇ ਵੋਟਰਾਂ ਨੂੰ ਪੁੱਛਣ ਕਿ ਉਹ ਆਪਣੇ ਗੈਰਹਾਜ਼ਰ ਐੱਮ. ਪੀ. ਲਾਲ ਕ੍ਰਿਸ਼ਨ ਅਡਵਾਨੀ ਬਾਰੇ ਕੀ ਕਹਿ ਰਹੇ ਹਨ?
ਦੁਰਯੋਧਨ ਵਾਂਗ ਜ਼ਿੱਦੀ ਹਨ ਮੋਦੀ : ਅਹਿਮਦ ਪਟੇਲ
ਕਾਂਗਰਸ ਸੰਸਦ ਮੈਂਬਰ ਅਹਿਮਦ ਪਟੇਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਦੁਰਯੋਧਨ ਨਾਲ ਕਰ ਦਿੱਤੀ ਹੈ। ਭੋਂ ਪ੍ਰਾਪਤੀ ਬਿੱਲ ਨੂੰ ਲੈ ਕੇ ਅਹਿਮਦ ਪਟੇਲ ਨੇ ਕਿਹਾ ਮੋਦੀ ਦੁਰਯੋਧਨ ਵਾਂਗ ਜ਼ਿੱਦੀ ਹਨ। ਕਾਂਗਰਸੀ ਸੰਸਦ ਮੈਂਬਰ ਅਨੁਸਾਰ, ''ਮਹਾਭਾਰਤ 'ਚ ਦੁਰਯੋਧਨ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਸਮਝਾਉਣ ਦੇ ਬਾਵਜੂਦ ਕਿਹਾ ਸੀ ਕਿ ਉਹ ਇਕ ਇੰਚ ਜ਼ਮੀਨ ਵੀ ਪਾਂਡਵਾਂ ਨੂੰ ਨਹੀਂ ਦੇਵੇਗਾ। ਜਿਵੇਂ ਉਸ ਦੇ ਦਿੱਲ 'ਚ ਜ਼ਿਦ ਸੀ ਉਵੇਂ ਹੀ ਮੋਦੀ ਦੀ ਭੋਂ ਪ੍ਰਾਪਤੀ ਆਰਡੀਨੈਂਸ ਨੂੰ ਹਰ ਕੀਮਤ 'ਤੇ ਪਾਸ ਕਰਵਾਉਣ ਦੀ ਜ਼ਿਦ ਕਰ ਰਹੇ ਹਨ ਜੋ ਕਿ ਕਿਸਾਨ ਵਿਰੋਧੀ ਹੈ।''
ਨੌਕਰੀ ਛੱਡ ਦੋਸਤਾਂ ਨੇ ਖੋਲ੍ਹਿਆ ਡੇਅਰੀ ਫਾਰਮ ਤੇ ਅੱਜ ਹੈ ਕਰੋੜਾਂ ਦਾ ਬਿਜ਼ਨੈੱਸ (ਦੇਖੋ ਤਸਵੀਰਾਂ)
NEXT STORY