ਨਵੀਂ ਦਿੱਲੀ - ਕਾਂਗਰਸ ਨੇ ਅੱਜ ਕਿਹਾ ਕਿ ਪਾਰਟੀ ਦੇ ਖਿਲਾਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾੜੇ ਪ੍ਰਚਾਰ ਦਾ ਜਵਾਬ ਦੇਣ ਲਈ ਉਹ ਦੇਸ਼ 'ਚ ਹੀ ਨਹੀਂ, ਬਲਕਿ ਵਿਦੇਸ਼ ਤੱਕ ਉਨ੍ਹਾਂ ਦਾ ਪਿੱਛਾ ਕਰੇਗੀ। ਕਾਂਗਰਸ ਦੇ ਬੁਲਾਰੇ ਅਤੇ ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ ਨੇ ਕਿਹਾ ਕਿ ਮੋਦੀ ਪਿਛਲੀਆਂ ਸਰਕਾਰਾਂ ਖਾਸ ਕਰਕੇ ਯੂ. ਪੀ. ਏ. ਸਰਕਾਰ ਨੂੰ ਬਦਨਾਮ ਕਰਨ ਲਈ ਵਿਦੇਸ਼ਾਂ ਵਿਚ ਵੀ ਕੋਈ ਮੌਕਾ ਨਹੀਂ ਗਵਾ ਰਹੇ ਹਨ। ਉਨ੍ਹਾਂ ਨੇ ਜਰਮਨੀ ਵਿਚ ਪਿਛਲੀਆਂ ਸਰਕਾਰਾਂ ਨੂੰ ਬਦਨਾਮ ਕੀਤਾ ਅਤੇ ਕੈਨੇਡਾ ਵਿਚ ਉਥੋਂ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਅਤੇ ਉਨ੍ਹਾਂ ਦੀ ਪਤਨੀ ਦੀ ਮੌਜੂਦਗੀ ਵਿਚ ਗਲਤ ਬਿਆਨ ਦਿੱਤਾ। ਸ਼ਰਮਾ ਨੇ ਕਿਹਾ ਕਿ ਸ਼੍ਰੀ ਮੋਦੀ ਨੇ ਜਰਮਨੀ ਵਿਚ ਕਿਹਾ ਹੈ ਕਿ ਉਹ ਪਿਛਲੀਆਂ ਸਰਕਾਰਾਂ ਦੀ ਗੰਦਗੀ ਨੂੰ ਸਾਫ ਕਰਨ ਵਿਚ ਲੱਗੇ ਹੋਏ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੁਣ ਭਾਰਤ ਕਦੇ ਭੀਖ ਨਹੀਂ ਮੰਗੇਗਾ। ਮੋਦੀ ਨੇ ਵਿਦੇਸ਼ੀ ਜ਼ਮੀਨ 'ਤੇ ਦੇਸ਼ ਅਤੇ ਦੇਸ਼ ਦੀ ਜਨਤਾ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ 42 ਸਾਲਾਂ ਤੋਂ ਕੈਨੇਡਾ ਆਉਣ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ ਜੋ ਸਰਾਸਰ ਗਲਤ ਹਨ।
ਡਾ. ਮਨਮੋਹਨ ਸਿੰਘ ਜੂਨ 2010 ਵਿਚ ਕੈਨੇਡਾ ਦੌਰੇ 'ਤੇ ਗਏ ਸੀ। ਉਨ੍ਹਾਂ ਕਿਹਾ ਕਿ ਮੋਦੀ ਦੇ ਮਾੜੇ ਪ੍ਰਚਾਰ ਦਾ ਜਵਾਬ ਦੇਣ ਲਈ ਕਾਂਗਰਸ ਦੇ ਬੁਲਾਰੇ ਵਿਦੇਸ਼ੀ ਦੌਰਿਆਂ ਵਿਚ ਵੀ ਉਨ੍ਹਾਂ ਦਾ ਪਿੱਛਾ ਕਰਨਗੇ ਤਾਂ ਕਿ ਦੁਨੀਆ ਦੇ ਸਾਹਮਣੇ ਸੱਚਾਈ ਨੂੰ ਰੱਖਿਆ ਜਾ ਸਕੇ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਵੱਕਾਰੀ 'ਟਾਈਮ' ਮੈਗਜ਼ੀਨ ਵਿਚ ਮੋਦੀ ਦੇ ਲਿਖੇ ਲੇਖ ਬਾਰੇ ਪੁੱਛੇ ਜਾਣ 'ਤੇ ਆਨੰਦ ਸ਼ਰਮਾ ਨੇ ਕਿਹਾ ਕਿ ਮੋਦੀ ਤੋਂ ਵੱਡਾ ਈਵੈਂਟ ਮੈਨੇਜਰ ਕੋਈ ਨਹੀਂ ਹੈ। ਭਾਰਤ ਦੀ ਜਨਤਾ ਨੂੰ ਗੁੰਮਰਾਹ ਕਰਨ ਤੋਂ ਬਾਅਦ ਉਹ ਹੁਣ ਦੁਨੀਆ ਨੂੰ ਗੁੰਮਰਾਹ ਕਰ ਰਹੇ ਹਨ।
ਜਨਤਾ ਤਕ ਪਹੁੰਚੇਗੀ ਭਾਜਪਾ
NEXT STORY