ਸਕਿੱਨ ਕੈਂਸਰ ਦੇ ਮਰੀਜ਼ਾਂ ਲਈ ਆਸ ਦੀ ਕਿਰਨ ਬਣ ਕੇ ਉੱਭਰੀ ਹੈ ਆਸਟ੍ਰੇਲੀਆ ਦੇ ਖੋਜਕਾਰਾਂ ਦੀ ਖੋਜ। ਇਸ ਅਨੁਸਾਰ ਨਵੀਂ ਅਤੇ ਬੇਹੱਦ ਕਾਰਗਰ ਦਵਾਈ ਬਣਾਈ ਗਈ ਹੈ, ਜੋ ਸਕਿੱਨ ਕੈਂਸਰ 'ਮੇਲਨੋਮ' ਦੇ ਇਲਾਜ 'ਚ ਬੇਹੱਦ ਕਾਰਗਰ ਹੋ ਸਕਦੀ ਹੈ। ਖ਼ਬਰ ਅਨੁਸਾਰ ਨਿਊਕੈਸਰ ਯੂਨੀਵਰਸਿਟੀ ਨੇ ਖੋਜਕਾਰ ਸੂ ਡਾਂਗ ਝੈਂਗ ਵਲੋਂ ਇਸ ਖੋਜ ਦਾ ਐਲਾਨ ਕੀਤਾ। ਝੈਂਗ ਨੇ ਆਰ.ਪੀ. ਨਾਮੀ ਇਕ ਪ੍ਰੋਟੀਨ ਦਾ ਪਤਾ ਲਗਾਇਆ ਹੈ, ਜੋ ਮੇਲਨੋਮ ਖੋਜਕਾਰਾਂ ਨੂੰ ਜੀਵਤ ਰਹਿਣ 'ਚ ਮਦਦ ਕਰਦਾ ਹੈ। ਅਸਲ 'ਚ ਇਹ ਪ੍ਰੋਟੀਨ ਕੋਸ਼ਿਕਾਵਾਂ ਦੀ ਸੁਭਾਵਿਕ ਮੌਤ ਦੀ ਪ੍ਰਕਿਰਿਆ ਨਾਲ ਸੰਬੰਧਤ ਹੈ।
ਝੈਂਗ ਦੀ ਇਸ ਖੋਜ ਤੋਂ ਪੂਰੀ ਦੁਨੀਆ ਦੇ ਖੋਜਕਾਰ ਉਤਸ਼ਾਹਿਤ ਹਨ। ਉਨ੍ਹਾਂ ਅਨੁਸਾਰ, ''ਅਸੀਂ ਆਰ. ਪੀ. ਨਾਲ ਸੰਬੰਧਤ ਕੋਸ਼ਿਕਾਵਾਂ ਦੇ ਸੁਭਾਵਿਕ ਮੌਤ ਦੇ ਪਹਿਲੂ ਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਮੇਲਨੋਮ ਕੋਸ਼ਿਕਾਵਾਂ ਦੇ ਜੀਵਨ 'ਚ ਇਹ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਤਾਂ ਅਸੀਂ ਆਪਣਾ ਸਾਰਾ ਧਿਆਨ ਇਸੇ 'ਤੇ ਕੇਂਦਰਿਤ ਕਰ ਦਿੱਤਾ।'' ਉਨ੍ਹਾਂ ਨੇ ਕਿਹਾ, ''ਇੰਝ ਲੱਗਦੈ ਕਿ ਇਹ ਮੇਲਨੋਮ ਦੇ ਮੁੱਢਲੇ ਦੌਰ ਤੋਂ ਹੀ ਬੇਕਾਬੂ ਹੋ ਜਾਂਦਾ ਹੈ। ਇਸ ਲਈ ਜੇਕਰ ਅਸੀਂ ਇਸ ਅਣੂ ਨੂੰ ਖਤਮ ਕਰਨ ਦੀ ਪ੍ਰਕਿਰਿਆ 'ਤੇ ਕੰਟਰੋਲ ਕਰ ਲਈਏ ਤਾਂ ਦਵਾਈ ਤੋਂ ਬਿਨਾਂ ਜਾਂ ਦਵਾਈ ਦੇ ਨਾਲ ਅਸੀਂ ਮੇਲਨੋਮ ਕੋਸ਼ਿਕਾਵਾਂ ਨੂੰ ਖਤਮ ਕਰਨ 'ਚ ਸਮਰੱਥ ਹੋ ਸਕਾਂਗੇ।
ਇਹ ਖਾਓ ਦੰਦ ਚਮਕਾਓ
NEXT STORY