ਬੀਜਿੰਗ— ਸੈਟੇਲਾਈਟ ਨਾਲ ਲਈਆਂ ਗਈਆਂ ਤਸਵੀਰਾਂ ਨੂੰ ਦੇਖ ਕੇ ਇਹ ਕਿਹਾ ਜਾ ਰਿਹਾ ਹੈ ਕਿ ਚੀਨ ਵਿਵਾਦਿਤ ਦੱਖਣੀ ਚੀਨ ਸਾਗਰ 'ਚ ਬੜੀ ਹੀ ਤੇਜੀ ਨਾਲ ਹਵਾਈ ਪੱਟੀ ਦਾ ਨਿਰਮਾਣ ਕਰ ਰਿਹਾ ਹੈ। ਇਸ ਹਵਾਈ ਪੱਟੀ 'ਤੇ ਕਾਫੀ ਵੱਡੇ ਜਹਾਜ਼ ਵੀ ਉਤਰਨ ਸਕਣਗੇ। ਚੀਨ ਦੇ ਇਸ ਕਦਮ ਨਾਲ ਨਵਾਂ ਵਿਵਾਦ ਪੈਦਾ ਹੋਣ ਦਾ ਖਤਰਾ ਜਤਾਇਆ ਜਾ ਰਿਹਾ ਹੈ।
ਦਰਅਸਲ, 23 ਮਾਰਚ ਨੂੰ ਏਅਰਬੱਸ ਡਿਫੈਂਸ ਐਂਡ ਸਪੇਸ ਵੱਲੋਂ ਉਪਲੱਬਧ ਕਰਵਾਈਆਂ ਗਈਆਂ ਤਸਵੀਰਾਂ ਮੁਤਾਬਕ ਉਪਗ੍ਰਹਿ ਤੋਂ ਲਈਆਂ ਗਈਆਂ ਤਸਵੀਰਾਂ 'ਚ 503 ਮੀਟਰ ਦੀ ਇਕ ਪੱਕੀ ਸਤ੍ਹਾ ਦਿਖਾਈ ਦਿੱਤੀ, ਜਦੋਂਕਿ ਚੀਨ ਦਾ ਦਾਅਵਾ ਹੈ ਕਿ ਇਹ ਪੱਟੀ 53 ਮੀਟਰ ਦੀ ਹੈ। ਫੇਰੀ ਕਰਾਸ ਰੀਫ ਦੇ ਉੱਤਰ-ਪੂਰਬੀ ਹਿੱਸੇ 'ਚ ਸਥਿਤ ਇਸ ਇਲਾਕੇ ਨੂੰ ਚੀਨ ਨੇ ਸਾਲ 2014 ਦੇ ਅਖੀਰ 'ਚ ਦੀਪ ਦੇ ਤੌਰ 'ਤੇ ਤਬਦੀਲ ਕਰਨਾ ਸ਼ੁਰੂ ਕੀਤਾ ਸੀ। ਚੀਨ ਨੇ ਇਸ ਤੋਂ ਬਾਅਦ ਹੀ ਵੱਡੇ ਪੱਧਰ 'ਤੇ ਜ਼ਮੀਨ ਦਾ ਨਿਰਮਾਣ ਕੀਤਾ। ਆਈ.ਐਚ.ਐਸ. ਜੇਨਸ ਡਿਫੈਂਸ ਵੀਕਲੀ ਮੁਤਾਬਕ, ਚੀਨ ਵੱਲੋਂ ਇਸ ਭੂਮੀ 'ਤੇ ਕਰੀਬ 3000 ਮੀਟਰ ਦਾ ਰਨਵੇ ਬਣਾਉਣ ਦੀ ਸਮਰਥਾ ਹੈ। ਤਸਵੀਰਾਂ ਮੁਤਾਬਕ, ਚੀਨ ਸੂਬੀ ਰੀਫ 'ਤੇ ਵੀ ਨਕਲੀ ਦੀਪ ਬਣਾ ਰਿਹਾ ਹੈ, ਅਗਰ ਇਨ੍ਹਾਂ ਦੋਹਾਂ ਨੂੰ ਜੋੜ ਦਿੱਤਾ ਜਾਵੇ ਤਾਂ ਦੂਜੀ ਹਵਾਈ ਪੱਟੀ ਲਈ ਵੀ ਲੋੜੀਂਦੀ ਜ਼ਮੀਨ ਮਿਲ ਜਾਵੇਗੀ।
ਇਹ ਕੀ ਰਹੱਸ? ਇਸ ਸਖਸ਼ ਦੇ ਸਿਰ ਦੇ ਅੱਗੇ ਤੇ ਪਿੱਛੇ, ਦੋਹਾਂ ਪਾਸੇ ਚਿਹਰਾ (ਦੇਖੋ ਤਸਵੀਰਾਂ)
NEXT STORY